Sport >> The Tribune


ਕੋਚ ਜਗੀਰ ਸਿੰਘ ਦੀ ਯਾਦ ਵਿੱਚ ਫੁਟਬਾਲ ਟੂਰਨਾਮੈਂਟ


Link [2022-03-17 07:14:59]



ਪੱਤਰ ਪ੍ਰੇਰਕ

ਫਗਵਾੜਾ, 16 ਮਾਰਚ

ਦਿ ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਸਵ. ਫੁਟਬਾਲ ਕੋਚ ਜਗੀਰ ਸਿੰਘ ਦੀ ਯਾਦ 'ਚ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜਗੀਰ ਸਿੰਘ ਦੀ ਪਤਨੀ ਬੀਬੀ ਸੁਰਿੰਦਰ ਕੌਰ ਨੇ ਕੀਤਾ। ਪਹਿਲਾ ਮੈਚ ਇੰਟਰਨੈਸ਼ਨਲ ਫੁਟਬਾਲ ਤੇ ਕੇਅਰ ਫੁਟਬਾਲ ਜਲੰਧਰ ਦਰਮਿਆਨ ਖੇਡਿਆ ਗਿਆ, ਜਿਸ 'ਚ ਇੰਟਰਨੈਸ਼ਨਲ ਫੁਟਬਾਲ ਕਲੱਬ 4-0 ਨਾਲ ਜੇਤੂ ਰਿਹਾ। ਦੂਜੇ ਮੈਚ ਦਾ ਉਦਘਾਟਨ ਇੰਦਰ ਸਿੰਘ ਅਰਜੁਨ ਐਵਾਰਡੀ ਨੇ ਕੀਤਾ, ਜਿਸ 'ਚ ਮਾਹਿਲਪੁਰ ਦੀ ਟੀਮ ਨੇ ਜੇਸੀਟੀ ਫੁਟਬਾਲ ਅਕੈਡਮੀ ਨੂੰ 4-0 ਨਾਲ ਹਰਾਇਆ। ਇਸ ਮੌਕੇ ਸਨਅਤਕਾਰ ਕੁਲਦੀਪ ਸਰਦਾਨਾ, ਪ੍ਰੋ. ਜਸਵੰਤ ਸਿੰਘ, ਸੁਰਿੰਦਰ ਸਿੰਘ, ਪ੍ਰੋ. ਸੀਤਲ ਸਿੰਘ, ਜਸਪਾਲ ਸਿੰਘ, ਗੁਰਿੰਦਰਜੀਤ ਪਰਮਾਰ, ਲਖਬੀਰ ਸਿੰਘ, ਗਿਆਨ ਸਿੰਘ, ਬੀ.ਐੱਸ. ਬਾਂਗਲਾ ਵੀ ਸ਼ਾਮਲ ਸਨ।



Most Read

2024-09-20 07:26:20