World >> The Tribune


ਇਸਲਾਮੋਫੋਬੀਆ ਦਿਹਾੜਾ: ਭਾਰਤ ਨੇ ਫਿਕਰ ਜਤਾਇਆ


Link [2022-03-17 06:54:41]



ਸੰਯੁਕਤ ਰਾਸ਼ਟਰ, 16 ਮਾਰਚ

ਸੰਯੁਕਤ ਰਾਸ਼ਟਰ (ਯੂਐੱਨ) ਜਨਰਲ ਅਸੈਂਬਲੀ ਵੱਲੋਂ 'ਇਸਲਾਮੋਫੋਬੀਆ ਨਾਲ ਨਜਿੱਠਣ ਲਈ 15 ਮਾਰਚ ਨੂੰ ਕੌਮਾਂਤਰੀ ਦਿਹਾੜੇ' ਵਜੋਂ ਮਨਾਉਣ ਦੀ ਤਜਵੀਜ਼ ਨੂੰ ਸਵੀਕਾਰ ਕੀਤੇ ਜਾਣ ਦਰਮਿਆਨ ਭਾਰਤ ਨੇ ਇਸ ਪੇਸ਼ਕਦਮੀ ਨੂੰ ਲੈ ਕੇ ਫ਼ਿਕਰ ਜਤਾਇਆ ਹੈ। ਭਾਰਤ ਨੇ ਕਿਹਾ ਕਿ ਇਕ ਧਰਮ ਵਿਸ਼ੇਸ਼ ਖ਼ਿਲਾਫ਼ ਭੈਅ ਨੂੰ ਇਸ ਪੱਧਰ 'ਤ ਪੇਸ਼ ਕੀਤਾ ਜਾ ਰਿਹਾ ਹੈ ਕਿ ਇਸ ਲਈ ਕੌਮਾਂਤਰੀ ਦਿਹਾੜਾ ਮਨਾਇਆ ਜਾਵੇ ਜਦੋਂਕਿ ਹਿੰਦੂ, ਬੋਧੀ ਤੇ ਸਿੱਖਾਂ ਦੇ ਸੰਦਰਭ ਵਿੱਚ ਧਾਰਮਿਕ ਭੈਅ ਕਈ ਰੂਪਾਂ ਵਿੱਚ ਵਧ ਰਿਹਾ ਹੈ। ਭਾਰਤ ਨੇ ਖ਼ਦਸ਼ਾ ਜਤਾਇਆ ਕਿ ਯੂਐੱਨ ਦੀ ਇਸ ਪੇਸ਼ਕਦਮੀ ਨਾਲ ਆਲਮੀ ਸੰਸਥਾ ਧਾਰਮਿਕ ਖੇਮਿਆਂ 'ਚ ਵੰਡੀ ਜਾਵੇਗੀ। ਪਾਕਿਸਤਾਨ ਦੇ ਰਾਜਦੂਤ ਮੁਨੀਰ ਅਕਰਮ ਨੇ ਅਮਨ ਦੀ ਰਵਾਇਤ ਏਜੰਡੇ ਤਹਿਤ 15 ਮਾਰਚ ਨੂੰ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਇਸ ਨੂੰ ਕੌਮਾਂਤਰੀ ਦਿਹਾੜੇ ਵਜੋਂ ਮਨਾਉਣ ਦੀ ਤਜਵੀਜ਼ ਪੇਸ਼ ਕੀਤੀ ਸੀ। ਯੂਐੱਨ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤ੍ਰਿਮੂਰਤੀ ਨੇ ਕਿਹਾ ਕਿ ਭਾਰਤ ਨੂੰ ਆਸ ਹੈ ਕਿ ਸਵੀਕਾਰ ਕੀਤੀ ਗਈ ਤਜਵੀਜ਼ ਇਕ ਮਿਸਾਲ ਕਾਇਮ ਨਹੀਂ ਕਰਦੀ ਕਿਉਂਕਿ ਇਸ ਨਾਲ ਚੋਣਵੇਂ ਧਰਮਾਂ ਦੇ ਆਧਾਰ 'ਤੇ ਪੈਦਾ ਹੋਏ 'ਫੋਬੀਆ' ਸਬੰਧੀ ਕਈ ਤਜਵੀਜ਼ਾਂ ਸਾਹਮਣੇ ਆਉਣਗੀਆਂ। -ਪੀਟੀਆਈ



Most Read

2024-09-20 23:43:35