Breaking News >> News >> The Tribune


ਦਿੱਲੀ ਹਾਈ ਕੋਰਟ ਵੱਲੋਂ ‘ਸ਼ਬ-ਏ-ਬਾਰਾਤ’ ਦੌਰਾਨ ਨਿਜ਼ਾਮੂਦੀਨ ਮਰਕਜ਼ ਮੁੜ ਖੋਲ੍ਹਣ ਦੀ ਆਗਿਆ


Link [2022-03-16 21:15:44]



ਨਵੀਂ ਦਿੱਲੀ, 16 ਮਾਰਚ

ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਨਿਜ਼ਾਮੂਦੀਨ ਮਰਕਜ਼ ਤਿੰਨੇ ਮੰਜ਼ਿਲਾਂ ਮੁੜ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ, ਤਾਂ ਕਿ 18 ਮਾਰਚ ਨੂੰ 'ਸ਼ਬ-ਏ-ਬਾਰਾਤ' ਦੌਰਾਨ ਨਮਾਜ਼ੀ ਨਮਾਜ਼ ਅਦਾ ਕਰ ਸਕਣ। ਜ਼ਿਕਰਯੋਗ ਕਿ ਕਰੋਨਾ ਮਹਾਮਾਰੀ ਦੌਰਾਨ ਤਬਲੀਗੀ ਜਮਾਤ ਦਾ ਇਕੱਠ ਹੋਣ ਤੋਂ ਬਾਅਦ ਨਿਜ਼ਾਮੂਦੀਨ ਮਰਕਜ਼ ਹੁਣ ਤੱਕ ਬੰਦ ਹੈ। ਜਸਟਿਸ ਮਨੋਜ ਓਹਰੀ ਨੇ ਇੱਕ ਮੰਜ਼ਿਲ 'ਤੇ ਸਿਰਫ 100 ਲੋਕਾਂ ਦੇ ਇਕੱਠੇ ਹੋਣ ਦੀ ਪਾਬੰਦੀ ਖਤਮ ਕਰ ਦਿੱਤੀ ਹੈ ਪਰ ਨਮਾਜ਼ੀਆਂ ਨੂੰ ਮਸਜਿਦ ਵਿੱਚ ਦਾਖਲ ਹੋਣ ਸਮੇਂ ਕਰੋਨਾ ਨੇਮਾਂ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਪਵੇਗੀ। ਅਦਾਲਤ ਨੇ ਕਿਹਾ ਕਿ ਗਰਾਊਂਡ ਫਲੋਰ ਅਤੇ ਤਿੰਨ ਹੋਰ ਮੰਜ਼ਿਲਾਂ ਸ਼ਬ-ਬਾਰਾਤ, ਜਿਹੜੀ ਕਿ 18 ਮਾਰਚ ਨੂੰ ਹੈ, ਤੋਂ ਇੱਕ ਦਿਨ ਪਹਿਲਾਂ ਰਾਤ 12 ਵਜੇ ਖੁੱਲ੍ਹਣਗੀਆਂ ਅਤੇ ਅਗਲੇ ਦਿਨ ਸ਼ਾਮ 4 ਵਜੇ ਬੰਦ ਹੋਣਗੀਆਂ। ਹਾਈ ਕੋਰਟ ਨੇ ਦਿੱਲੀ ਵਕਫ ਬੋਰਡ ਵੱਲੋਂ 'ਸ਼ਬ-ੲੇ-ਬਾਰਾਤ' ਅਤੇ 'ਰਮਜ਼ਾਨ' ਮੌਕੇ ਮਾਰਚ ਅਤੇ ਅਪਰੈਲ ਮਹੀਨੇ ਮਰਕਜ਼ ਖੋਲ੍ਹਣ ਦੀ ਮੰਗ ਸਬੰਧੀ ਦਾਇਰ ਅਰਜ਼ੀ 'ਤੇ ਸੁਣਵਾਈ ਕਰਦਿਆਂ ਰਮਜ਼ਾਨ ਮੌਕੇ ਮਸਜਿਦ ਖੋਲ੍ਹਣ ਸਬੰਧੀ ਫ਼ੈਸਲੇ ਲਈ ਮਾਮਲੇ ਨੂੰ 31 ਮਾਰਚ ਲਈ ਸੂਚੀਬੱਧ ਕਰ ਲਿਆ ਹੈ। ਰਮਜ਼ਾਨ ਸਮਾਗਮ 2 ਅਪਰੈਲ ਤੋਂ ਸ਼ੁਰੂ ਹੋਣੇ ਹਨ। -ਪੀਟੀਆਈ



Most Read

2024-09-22 06:44:01