World >> The Tribune


ਸਾਨੂੰ ਇਸ ਵੇਲੇ ਅਮਰੀਕਾ ਦੀ ਵੱਡੀ ਲੋੜ: ਜ਼ੇਲੈਂਸਕੀ


Link [2022-03-16 20:55:14]



ਵਾਸ਼ਿੰਗਟਨ, 16 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਅਮਰੀਕੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਵੇਲੇ ਅਮਰੀਕਾ ਦੀ ਵੱਡੀ ਲੋੜ ਹੈ। ਜ਼ੇਲੈਂਸਕੀ ਨੇ ਆਪਣੀ ਤਕਰੀਰ ਦੌਰਾਨ ਪਰਲ ਹਾਰਬਰ ਤੇ 9/11 ਦਹਿਸ਼ਤੀ ਹਮਲੇ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਅਮਰੀਕੀ ਕਾਂਗਰਸ ਨੂੰ ਅਪੀਲ ਕੀਤੀ ਕਿ ਰੂਸੀ ਕਾਨੂੰਨਘਾੜਿਆਂ 'ਤੇ ਹੋਰ ਪਾਬੰਦੀਆਂ ਲਾਉਣ ਤੋਂ ਇਲਾਵਾ ਦਰਾਮਦਾਂ 'ਤੇ ਰੋਕ ਲੱਗੇ। ਯੂਕਰੇਨੀ ਸਦਰ ਨੇ ਕਿਹਾ,''ਇਸ ਵੇਲੇ ਸਾਨੂੰ ਤੁਹਾਡੀ ਵੱਡੀ ਲੋੜ ਹੈ। ਮੈਂ ਚਾਹੁੰਦਾ ਹਾਂ ਕਿ ਰੂਸ ਖਿਲਾਫ਼ ਹੋਰ ਪਾਬੰਦੀਆਂ ਲਾਈਆਂ ਜਾਣ।'' ਉਨ੍ਹਾਂ ਆਰਥਿਕ ਪੱਖੋਂ ਰੂਸ ਨੂੰ ਗੁੱਝੀ ਸੱਟ ਮਾਰਨ ਦਾ ਸੱਦਾ ਦਿੰਦਿਆਂ ਕਿਹਾ, ''ਆਮਦਨ ਨਾਲੋਂ ਅਮਨ ਜ਼ਿਆਦਾ ਮਹੱਤਵ ਰੱਖਦਾ ਹੈ।'' ਇਸੇ ਦੌਰਾਨ ਅਮਰੀਕਾ ਦੇ ਹੇਠਲੇ ਸਦਨ (ਸੈਨੇਟ) ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖ਼ਿਲਾਫ਼ ਇਕ ਮਤਾ ਪਾਸ ਕਰ ਦਿੱਤਾ ਹੈ। ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਮੁਤਾਬਕ ਪੂਤਿਨ ਦੀ ਜੰਗੀ ਅਪਰਾਧਾਂ ਵਿਚ ਸ਼ਮੂਲੀਅਤ ਦੀ ਜਾਂਚ ਕੀਤੀ ਜਾਵੇਗੀ। ਸੈਨੇਟ ਨੇ ਮਤੇ ਵਿਚ ਪੂਤਿਨ ਦੀ ਨਿਖੇਧੀ ਕੀਤੀ ਹੈ। -ਏਜੰਸੀ



Most Read

2024-09-20 23:39:46