ਨਵੀਂ ਦਿੱਲੀ, 16 ਮਾਰਚ
ਪੰਜ ਮੁਲਕਾਂ ਦੇ ਨਵੇਂ ਸਫ਼ੀਰਾਂ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਦਸਤਾਵੇਜ਼ ਸੌਂਪੇ ਹਨ। ਇਨ੍ਹਾਂ ਵਿਚ ਰੂਸ ਦਾ ਸਫ਼ੀਰ ਵੀ ਸ਼ਾਮਲ ਸੀ। ਰਾਸ਼ਟਰਪਤੀ ਭਵਨ ਵਿਚ ਹੋਏ ਇਕ ਸਮਾਗਮ ਦੌਰਾਨ ਰੂਸੀ ਸਫ਼ੀਰ ਰਾਜਦੂਤ ਡੈਨਿਸ ਐਵਗੈਨੇਵਿਚ ਅਲੀਪੋਵ ਤੇ ਕੈਨੇਡਾ ਦੇ ਨਵੇਂ ਹਾਈ ਕਮਿਸ਼ਨਰ ਕੈਮਰੌਨ ਡੀਨ ਮੈਕੇ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਇੰਡੋਨੇਸ਼ੀਆ, ਅਲਜੀਰੀਆ ਤੇ ਮਾਲਾਵੀ ਦੇ ਸਫ਼ੀਰਾਂ ਨੇ ਵੀ ਰਾਸ਼ਟਰਪਤੀ ਨੂੰ ਦਸਤਾਵੇਜ਼ ਸੌਂਪੇ। ਰਾਸ਼ਟਰਪਤੀ ਨੇ ਸਾਰੇ ਸਫ਼ੀਰ ਨੂੰ ਨਿਯੁਕਤੀ ਉਤੇ ਮੁਬਾਰਕਬਾਦ ਦਿੱਤੀ। ਰਾਸ਼ਟਰਪਤੀ ਕੋਵਿੰਦ ਨੇ ਇਸ ਮੌਕੇ ਇਨ੍ਹਾਂ ਮੁਲਕਾਂ ਨਾਲ ਭਾਰਤ ਦੇ ਨਿੱਘੇ ਤੇ ਦੋਸਤੀ ਵਾਲੇ ਸਬੰਧਾਂ ਦਾ ਜ਼ਿਕਰ ਕੀਤਾ। -ਪੀਟੀਆਈ
2024-11-10 20:01:08