Breaking News >> News >> The Tribune


ਭਾਜਪਾ ਲਈ ਸੌਖਾ ਨਹੀਂ ਹੋਵੇਗਾ ਰਾਸ਼ਟਰਪਤੀ ਚੋਣਾਂ ਜਿੱਤਣਾ: ਮਮਤਾ


Link [2022-03-16 18:55:48]



ਕੋਲਕਾਤਾ, 16 ਮਾਰਚ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਬਾਵਜੂਦ ਆਗਾਮੀ ਰਾਸ਼ਟਰਪਤੀ ਚੋਣਾਂ ਜਿੱਤਣੀਆਂ ਭਾਜਪਾ ਲਈ ਆਸਾਨ ਨਹੀਂ ਹੋਣਗੀਆਂ ਕਿਉਂਕਿ ਭਗਵਾਂ ਪਾਰਟੀ ਕੋਲ ਪੂਰੇ ਮੁਲਕ ਦੇ ਕੁੱਲ ਵਿਧਾਇਕਾਂ ਵਿਚੋਂ ਅੱਧੇ ਵੀ ਨਹੀਂ ਹਨ। ਬੈਨਰਜੀ ਨੇ ਕਿਹਾ, 'ਖੇਲਾ ਅਜੇ ਖ਼ਤਮ ਨਹੀਂ ਹੋਇਆ ਹੈ।' ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਭਾਜਪਾ ਨੂੰ ਵੱਡੀਆਂ-ਵੱਡੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਸਮਾਜਵਾਦੀ ਪਾਰਟੀ ਵਰਗੀਆਂ ਪਾਰਟੀਆਂ, ਚੋਣਾਂ ਹਾਰਨ ਦੇ ਬਾਵਜੂਦ, ਪਹਿਲਾਂ ਨਾਲੋਂ ਮਜ਼ਬੂਤ ਧਿਰ ਬਣ ਕੇ ਉੱਭਰੀਆਂ ਹਨ। ਮਮਤਾ ਨੇ ਕਿਹਾ ਕਿ ਵਿਰੋਧੀ ਧਿਰਾਂ ਕੋਲ ਇੱਕਠਿਆਂ ਭਾਜਪਾ ਨਾਲੋਂ ਜ਼ਿਆਦਾ ਵਿਧਾਇਕ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੁਣਨ ਦੀ ਪ੍ਰਕਿਰਿਆ ਵਿਚ ਸੰਸਦ ਮੈਂਬਰ ਤੇ ਵਿਧਾਨ ਸਭਾਵਾਂ ਦੇ ਮੈਂਬਰ ਵੀ ਹਿੱਸਾ ਲੈਂਦੇ ਹਨ। ਜ਼ਿਕਰਯੋਗ ਹੈ ਕਿ ਬੈਨਰਜੀ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵਿਰੋਧੀ ਫਰੰਟ ਖੜ੍ਹਾ ਕਰਨ ਦਾ ਯਤਨ ਕਰ ਰਹੀ ਹੈ। -ਪੀਟੀਆਈ



Most Read

2024-09-22 06:40:20