Breaking News >> News >> The Tribune


ਅਸਾਮ ਸਰਕਾਰ ਨੇ ‘ਦਿ ਕਸ਼ਮੀਰ ਫਾਈਲਸ’ ਫ਼ਿਲਮ ਦੇਖਣ ਲਈ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ


Link [2022-03-16 18:55:48]



ਗੁਹਾਟੀ, 16 ਮਾਰਚ

ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ 'ਦਿ ਕਸ਼ਮੀਰ ਫਾਈਲਸ' ਫ਼ਿਲਮ ਦੇਖਣ ਲਈ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇਗੀ। ਇਹ ਫ਼ਿਲਮ 1990 ਵਿੱਚ ਕਸ਼ਮੀਰ ਵਿੱਚੋਂ ਕਸ਼ਮੀਰੀ ਪੰਡਿਤਾਂ ਦੇ ਕੂਚ ਕਰਨ 'ਤੇ ਅਧਾਰਿਤ ਹੈ।

Caption

ਦੂਜੇ ਪਾਸੇ ਆਲ ਇੰਡੀਆ ਯੁਨਾਈਟਿਡ ਡੈਮੋਕਰੈਟਿਕ ਫਰੰਟ (ਏਆਈਯੂਡੀਐੱਫ) ਦੇ ਪ੍ਰਧਾਨ ਬਦਰੂਦੀਨ ਅਜਮਲ ਨੇ ਫ਼ਿਲਮ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਬਿਸਵਾ, ਜਿਨ੍ਹਾਂ ਨੇ ਮੰਗਲਵਾਰ ਰਾਤ ਨੂੰ ਇੱਥੇ ਇੱਕ ਮਲਟੀਪਲੈਕਸ ਵਿੱਚ ਆਪਣੇ ਕੈਬਨਿਟ ਸਾਥੀਆਂ ਨਾਲ 'ਦਿ ਕਸ਼ਮੀਰ ਫਾਈਲਸ' ਫ਼ਿਲਮ ਦੇਖੀ, ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਇਹ ਫ਼ਿਲਮ ਦੇਖਣ ਲਈ ਅੱਧੇ ਦਿਨ ਦੀ ਵਿਸ਼ੇਸ਼ ਛੁੱਟੀ ਮਿਲੇਗੀ। ਉਨ੍ਹਾਂ ਕਿਹਾ, ''ਇਸ ਲਈ ਉਨ੍ਹਾਂ ਨੂੰ ਸਿਰਫ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਣਾ ਪਵੇਗਾ ਅਤੇ ਅਗਲੇ ਦਿਨ ਟਿਕਟਾਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ।'' ਇਸੇ ਦੌਰਾਨ ਏਆਈਯੂਡੀਐੱਫ ਪ੍ਰਧਾਨ ਬਦਰੂਦੀਨ ਅਜਮਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸਰਮਾ ਨੂੰ ਇਸ ਫ਼ਿਲਮ 'ਤੇ ਤੁਰੰਤ ਪਾਬੰਦੀ ਲਾਉਣ ਦੀ ਅਪੀਲ ਕਰਨਗੇ, ਕਿਉਂਕਿ ਇਸ ਨਾਲ 'ਹਿੰਦੂ-ਮੁਸਲਿਮ ਦਾ ਪਾੜਾ ਪਵੇਗਾ ਅਤੇ ਫਿਰਕੂ ਤਣਾਅ ਵਧ ਸਕਦਾ ਹੈ।'' -ਪੀਟੀਆਈ



Most Read

2024-09-22 06:23:14