Sport >> The Tribune


ਮਹਿਲਾ ਵਿਸ਼ਵ ਕੱਪ ਕ੍ਰਿਕਟ ’ਚ ਭਾਰਤ ਦੀ ਦੂਜੀ ਹਾਰ, ਇੰਗਲੈਂਡ ਚਾਰ ਵਿਕਟਾਂ ਨਾਲ ਜਿੱਤਿਆ


Link [2022-03-16 13:35:02]



ਮੋਂਗਾਨੁਈ, 16 ਮਾਰਚ

ਭਾਰਤ ਨੇ ਆਪਣੇ ਖ਼ਰਾਬ ਬੱਲੇਬਾਜ਼ੀ ਪ੍ਰਦਰਸ਼ਨ ਦਾ ਖ਼ਮਿਆਜ਼ਾ ਭੁਗਤਿਆ ਤੇ ਉਸ ਨੂੰ ਮੌਜੂਦਾ ਚੈਂਪੀਅਨ ਇੰਗਲੈਂਡ ਨੇ ਇੱਥੇ ਚਾਰ ਵਿਕਟਾਂ ਦੀ ਜਿੱਤ ਨਾਲ ਹਰਾ ਕੇ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਨਾਕਆਊਟ ਗੇੜ 'ਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਹ ਮੌਜੂਦਾ ਚੈਂਪੀਅਨ ਇੰਗਲੈਂਡ ਟੀਮ ਲਈ ਕਰੋ ਜਾਂ ਮਰੋ ਦਾ ਮੈਚ ਸੀ, ਜੋ ਇਸ ਤੋਂ ਪਹਿਲਾਂ ਆਪਣੇ ਤਿੰਨੋਂ ਲੀਗ ਮੈਚ ਹਾਰ ਚੁੱਕੀ ਸੀ। ਉਹ ਟੀਮ ਅੰਕ ਸੂਚੀ 'ਚ ਸੱਤਵੇਂ ਤੋਂ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਨੇ ਚਾਰ ਵਿੱਚੋਂ ਦੋ ਮੈਚ ਜਿੱਤੇ ਹਨ ਜਦਕਿ ਇੰਨੇ ਹੀ ਮੈਚ ਹਾਰ ਕੇ ਟੀਮ ਨੂੰ ਤੀਜੇ ਸਥਾਨ 'ਤੇ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ 36.2 ਓਵਰਾਂ 'ਚ ਸਿਰਫ 134 ਦੌੜਾਂ 'ਤੇ ਹੀ ਢੇਰ ਹੋ ਗਈ। ਇੰਗਲੈਡ ਨੇ 31.2 ਓਵਰਾਂ ਵਿੱਚ 6 ਵਿਕਟਾਂ 'ਤੇ 136 ਦੌੜਾਂ ਬਣਾ ਕੇ ਮੈਚ ਜਿੱਤ ਲਿਆ।



Most Read

2024-09-20 07:40:13