Sport >> The Tribune


ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਭਾਰਤੀ ਕ੍ਰਿਕਟਰਾਂ ਦਾ ਖ਼ਰਾਬ ਪ੍ਰਦਰਸ਼ਨ


Link [2022-03-16 13:35:02]



ਦੁਬਈ: ਖ਼ਰਾਬ ਲੈਅ ਨਾਲ ਜੂਝ ਰਹੀ ਭਾਰਤੀ ਕਪਤਾਨ ਮਿਤਾਲੀ ਰਾਜ ਆਈਸੀਸੀ ਇੱਕ ਰੋਜ਼ਾ ਦਰਜਾਬੰਦੀ ਵਿੱਚ ਤਿੰਨ ਸਥਾਨ ਖਿਸਕ ਕੇ ਸੱਤਵੇਂ ਨੰਬਰ 'ਤੇ ਆ ਗਈ ਹੈ, ਜਦਕਿ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 11ਵੇਂ ਸਥਾਨ 'ਤੇ ਖਿਸਕ ਗਈ। ਮਿਤਾਲੀ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਕ੍ਰਮਵਾਰ 31 ਅਤੇ ਪੰਜ ਦੌੜਾਂ ਹੀ ਬਣਾ ਸਕੀ ਸੀ। ਉਹ ਆਸਟਰੇਲਿਆਈ ਸਲਾਮੀ ਬੱਲੇਬਾਜ਼ ਰਸ਼ੇਲ ਹੇਅਨਜ਼ ਨਾਲ ਸੰਯੁਕਤ ਸੱਤਵੇਂ ਸਥਾਨ 'ਤੇ ਹੈ। ਦੂਜੇ ਪਾਸੇ, ਮੰਧਾਨਾ ਵੈਸਟ ਇੰਡੀਜ਼ ਖ਼ਿਲਾਫ਼ 123 ਦੌੜਾਂ ਬਣਾਉਣ ਦੇ ਬਾਵਜੂਦ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚੋਂ ਬਾਹਰ ਹੋ ਗਈ ਹੈ। ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੋ ਸਥਾਨ ਖਿਸਕ ਕੇ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਛੇਵੇਂ ਨੰਬਰ 'ਤੇ ਆ ਗਈ। ਹਾਲਾਂਕਿ, ਦੀਪਤੀ ਸ਼ਰਮਾ ਹਰਫ਼ਨਮੌਲਿਆਂ ਦੀ ਸੂਚੀ ਵਿੱਚ ਛੇਵੇਂ ਨੰਬਰ 'ਤੇ ਬਰਕਰਾਰ ਹੈ। ਇੰਗਲੈਂਡ ਚਾਹੇ ਹੁਣ ਤੱਕ ਇੱਕ ਵੀ ਮੈਚ ਨਹੀਂ ਜਿੱਤ ਸਕਿਆ, ਪਰ ਸੌਫੀ ਐਸਕਲੇਸਟੋਨ ਬਿਹਤਰੀਨ ਗੇਂਦਬਾਜ਼ੀ ਕਰ ਕੇ ਦਰਜਾਬੰਦੀ ਵਿੱਚ ਅੱਵਲ ਨੰਬਰ 'ਤੇ ਬਰਕਰਾਰ ਹੈ। -ਪੀਟੀਆਈ



Most Read

2024-09-20 07:37:30