World >> The Tribune


ਪਾਕਿ ਸੰਸਦ ’ਤੇ ਹਮਲੇ ਸਬੰਧੀ ਕੇਸ ’ਚੋਂ ਅਲਵੀ, ਕੁਰੈਸ਼ੀ ਤੇ ਹੋਰ ਆਗੂ ਬਰੀ


Link [2022-03-16 07:34:46]



ਇਸਲਾਮਾਬਾਦ, 15 ਮਾਰਚ

ਪਾਕਿਸਤਾਨ ਵਿੱਚ ਅਤਿਵਾਦ-ਵਿਰੋਧੀ ਇੱਕ ਅਦਾਲਤ ਨੇ ਸਾਲ 2014 ਵਿੱਚ ਸੰਸਦ 'ਤੇ ਹੋਏ ਦਹਿਸ਼ਤੀ ਹਮਲੇ ਦੇ ਕੇਸ ਵਿੱਚੋਂ ਰਾਸ਼ਟਰਪਤੀ ਆਰਿਫ ਅਲਵੀ ਤੇ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਸ਼ਾਮਲ ਹਨ। ਸੱਤਾਧਾਰੀ ਪਾਰਟੀ ਦੇ ਹੋਰ ਆਗੂਆਂ ਵਿੱਚ ਯੋਜਨਾ ਤੇ ਵਿਕਾਸ ਮੰਤਰੀ ਅਸਦ ਉਮਰ, ਰੱਖਿਆ ਮੰਤਰੀ ਪਰਵੇਜ਼ ਖਟੱਕ, ਖੈਬਰ ਪਖਤੂਨਖਵਾ ਤੋਂ ਕਿਰਤ ਤੇ ਸੱਭਿਆਚਾਰ ਮੰਤਰੀ ਸ਼ੌਕਤ ਅਲੀ ਯੂਸਫਜ਼ਈ, ਸੈਨੇਟਰ ਇਜਾਜ਼ ਅਹਿਮਦ ਚੌਧਰੀ ਅਤੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਜਹਾਂਗੀਰ ਤਾਰੀਨ ਤੇ ਅਲੀਮ ਖਾਂ ਦੇ ਨਾਂ ਸ਼ਾਮਲ ਹਨ। 'ਦਿ ਡਾਅਨ' ਦੀ ਰਿਪੋਰਟ ਮੁਤਾਬਕ ਇਹ ਫ਼ੈਸਲਾ ਜੱਜ ਮੁਹੰਮਦ ਅਲੀ ਵੜੈਚ ਵੱਲੋਂ ਰਾਸ਼ਟਰਪਤੀ ਅਲਵੀ ਦੀ ਅਰਜ਼ੀ ਤੇ ਪਾਰਟੀ ਆਗੂਆਂ ਵੱਲੋਂ ਦਾਖ਼ਲ ਪਟੀਸ਼ਨਾਂ ਦੀ ਸੁਣਵਾਈ ਮੌਕੇ ਸੁਣਾਇਆ ਗਿਆ। ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਸਾਲ 2020 ਵਿੱਚ ਇਸ ਕੇਸ 'ਚੋਂ ਬਰੀ ਕਰ ਦਿੱਤਾ ਗਿਆ ਸੀ। -ਪੀਟੀਆਈ



Most Read

2024-09-20 23:30:03