Breaking News >> News >> The Tribune


‘ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਰੁਤਬਾ ਕਿਸੇ ਐਵਾਰਡ ਤੋਂ ਉੱਚਾ’


Link [2022-03-16 05:34:18]



ਨਵੀਂ ਦਿੱਲੀ: ਕੇਂਦਰੀ ਸਰਕਾਰ ਨੇ ਮੁੜ ਸ਼ੁਰੂ ਹੋਏ ਬਜਟ ਇਜਲਾਸ ਦੇ ਦੂਜੇ ਦਿਨ ਅੱਜ ਲੋਕ ਸਭਾ ਵਿੱਚ ਕਿਹਾ ਕਿ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਸਣੇ ਹੋਰਨਾਂ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਸਚਾਈ ਹੈ ਜੋ ਕਿਸੇ ਅਧਿਕਾਰਤ ਰਿਕਾਰਡ ਦੀ ਮੁਥਾਜ ਨਹੀਂ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਇਕ ਸਵਾਲ ਦੇ ਲਿਖਤ ਜਵਾਬ ਵਿੱਚ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਰੁਤਬਾ ਕਿਸੇ ਵੀ ਐਵਾਰਡ, ਖਿਤਾਬ ਜਾਂ ਅਹੁਦੇ ਤੋਂ ਕਿਤੇ ਉੱਚਾ ਹੈ। ਉਧਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਜ ਸਭਾ ਵਿੱਚ ਕਿਹਾ ਕਿ ਮੌਜੂਦਾ ਵਿੱਤੀ ਸਾਲ ਲਈ ਜੀਐੱਸਟੀ ਦਾ 53,600 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਅਜੇ ਰਾਜਾਂ ਨੂੰ ਜਾਰੀ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜੀਐੱਸਟੀ ਮੁਆਵਜ਼ੇ ਦੇ 96,576 ਕਰੋੜ ਰੁਪਏ ਰਿਲੀਜ਼ ਕੀਤੇ ਜਾ ਚੁੱਕੇ ਹਨ ਜਦੋਂਕਿ ਵਸਤਾਂ ਤੇ ਸੇਵਾਵਾਂ ਕਰ ਨੂੰ ਲਾਗੂ ਕੀਤੇ ਜਾਣ ਕਰਕੇ ਮਾਲੀਏ ਵਿੱਚ ਪਏ ਘਾਟੇ ਨੂੰ ਪੂਰਾ ਕਰਨ ਲਈ 1.59 ਲੱਖ ਕਰੋੜ ਰੁਪਏ ਦੀ ਵਾਧੂ ਰਕਮ ਕਰਜ਼ਿਆਂ ਦੇ ਰੂਪ ਵਿੱਚ ਦਿੱਤੀ ਗਈ ਹੈ। -ਪੀਟੀਆਈ



Most Read

2024-09-22 08:28:41