Breaking News >> News >> The Tribune


ਕੇਂਦਰ ਦੀਆਂ ਗਲਤ ਨੀਤੀਆਂ ਦੇ ਨਤੀਜੇ ਭੁਗਤ ਰਹੇ ਨੇ ਲੋਕ: ਰਾਹੁਲ


Link [2022-03-16 05:34:18]



ਨਵੀਂ ਦਿੱਲੀ, 15 ਮਾਰਚ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਤੇ ਐੱਫਡੀਜ਼ ਤੇ ਪ੍ਰੌਵੀਡੈਂਟ ਫੰਡ ਦੀਆਂ ਘਟੀਆਂ ਦਰਾਂ ਦੇ ਸਬੰਧ 'ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਆਮ ਲੋਕ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਲੋਕਾਂ ਨੂੰ ਰਾਹਤ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ? ਉਨ੍ਹਾਂ ਟਵੀਟ ਕੀਤਾ,'ਆਮ ਨਾਗਰਿਕ ਸਰਕਾਰ ਦੀਆਂ ਗਲਤ ਨੀਤੀਆਂ ਦੇ ਨਤੀਜੇ ਭੁਗਤ ਰਹੇ ਹਨ। ਐੱਫਡੀ: 5.1 ਫ਼ੀਸਦੀ, ਪੀਪੀਐੱਫ: 7.1 ਫ਼ੀਸਦੀ, ਈਪੀਐੱਫ: 8.1 ਫ਼ੀਸਦੀ, ਪਰਚੂਨ ਮਹਿੰਗਾਈ: 6. 07 ਫ਼ੀਸਦੀ, ਥੋਕ ਮਹਿੰਗਾਈ: 13.11 ਫ਼ੀਸਦੀ। ਕੀ ਲੋਕਾਂ ਨੂੰ ਰਾਹਤ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ? ਕਾਂਗਰਸ ਵੱਲੋਂ ਪ੍ਰੌਵੀਡੈਂਟ ਫੰਡ ਤੇ ਵਧਦੀ ਮਹਿੰਗਾਈ ਦੇ ਮੁੱਦਿਆਂ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਿਆ ਜਾ ਰਿਹਾ ਹੈ। -ਪੀਟੀਆਈ



Most Read

2024-09-22 08:44:03