Breaking News >> News >> The Tribune


ਜੈਸ਼ੰਕਰ ਵੱਲੋਂ ਬ੍ਰਾਜ਼ੀਲ ਦੇ ਸਕੱਤਰ ਰੋਚਾ ਨਾਲ ਮੁਲਾਕਾਤ


Link [2022-03-16 05:34:18]



ਨਵੀਂ ਦਿੱਲੀ, 15 ਮਾਰਚ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸਿਆ ਕਿ ਅੱਜ ਉਨ੍ਹਾਂ ਬ੍ਰਾਜ਼ੀਲ ਦੇ ਰਣਨੀਤਕ ਮਾਮਲਿਆਂ ਬਾਰੇ ਸਕੱਤਰ ਐਡਮਿਰਲ ਫਲੈਵੀਓ ਰੋਚਾ ਨਾਲ ਮੁਲਾਕਾਤ ਕੀਤੀ। ਸ੍ਰੀ ਰੋਚਾ ਮੌਜੂਦਾ ਸਮੇਂ ਭਾਰਤ ਦੇ ਦੌਰੇ 'ਤੇ ਹਨ। ਸ੍ਰੀ ਜੈਸ਼ੰਕਰ ਨੇ ਟਵੀਟ ਕੀਤਾ,'ਬ੍ਰਾਜ਼ੀਲ ਦੇ ਰਣਨੀਤਕ ਮਾਮਲਿਆਂ ਬਾਰੇ ਸਕੱਤਰ ਐਡਮਿਰਲ ਫਲੈਵੀਓ ਰੋਚਾ ਦਾ ਸੁਆਗਤ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਭਾਰਤ ਅਤੇ ਬ੍ਰਾਜ਼ੀਲ ਦੇ ਰਿਸ਼ਤਿਆਂ ਦਾ ਵਿਸਤਾਰ ਹੋ ਰਿਹਾ ਹੈ। ਅਸੀਂ ਜੀ4, ਯੂਐੱਨਐੱਸਸੀ, ਜੀ20, ਆਈਬੀਐੱਸਏ ਤੇ ਬ੍ਰਿਕਸ 'ਚ ਇਕੱਠਿਆਂ ਕੰਮ ਕੀਤਾ ਹੈ।'

ਕਾਬਿਲਗੌਰ ਹੈ ਕਿ ਸ੍ਰੀ ਜੈਸ਼ੰਕਰ ਅਤੇ ਸ੍ਰੀ ਰੋਚਾ ਵਿਚਾਲੇ ਇਹ ਮੁਲਾਕਾਤ ਯੂਕਰੇਨ 'ਚ ਚੱਲ ਰਹੇ ਮੌਜੂਦਾ ਸੰਕਟ ਦਰਮਿਆਨ ਹੋਈ ਹੈ ਤੇ ਉੱਥੋਂ ਦੇ ਹਾਲਾਤ ਬਾਰੇ ਇਸ ਮੌਕੇ ਚਰਚਾ ਹੋੋਣੀ ਸੁਭਾਵਿਕ ਹੈ। ਇਸ ਮੀਟਿੰਗ ਤੋਂ ਇਲਾਵਾ, ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਇਜ਼ਰਾਈਲ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ, ਜਿਸਦੀ ਅਗਵਾਈ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਵਿੱਚ ਏਸ਼ੀਆ ਤੇ ਪੈਸੇਫਿਕ ਖਿੱਤੇ ਦੇ ਉਪ ਨਿਰਦੇਸ਼ਕ ਜਨਰਲ ਰਫੀ ਹਰਪਾਜ਼ ਨੇ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਘਚੀ ਨੇ ਇਸ ਗੱਲਬਾਤ ਨੂੰ ਸਰਵੋਤਮ ਆਖਿਆ। -ਪੀਟੀਆਈ



Most Read

2024-09-22 08:37:47