Breaking News >> News >> The Tribune


ਜਨਰਲ ਰਾਵਤ ਦੀ ਯਾਦ ’ਚ ‘ਐਕਸੀਲੈਂਸ ਚੇਅਰ’ ਸਥਾਪਤ ਕਰਨ ਦਾ ਐਲਾਨ


Link [2022-03-16 05:34:18]



ਨਵੀਂ ਦਿੱਲੀ: ਫ਼ੌਜ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਯਾਦ 'ਚ ਯੂਨਾਈਟਡ ਸਰਵਿਸ ਇੰਸਟੀਟਿਊਸ਼ਨ ਆਫ਼ ਇੰਡੀਆ (ਯੂਐੱਸਆਈ) ਵਿੱਚ 'ਚੇਅਰ ਆਫ਼ ਐਕਸੀਲੈਂਸ' ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਜਨਰਲ ਰਾਵਤ ਦੀ 65ਵੇਂ ਜਨਮ ਵਰ੍ਹੇਗੰਢ ਮੌਕੇ ਕੀਤਾ ਗਿਆ ਹੈ ਜਿਨ੍ਹਾਂ ਦੀ 8 ਦਸੰਬਰ ਨੂੰ ਤਾਮਿਲਨਾਡੂ ਵਿੱਚ ਕੁਕਨੂਰ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਫ਼ੌਜ ਮੁਖੀ ਨੇ ਦੱਸਿਆ ਕਿ ਯੂਐੱਸਆਈ ਦੇ ਨਿਰਦੇਸ਼ਕ ਮੇਜਰ ਜਨਰਲ ਬੀ ਕੇ ਸ਼ਰਮਾ (ਸੇਵਾਮੁਕਤ) ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ ਜੋ ਕਿ ਮਨੋਨੀਤ ਚੇਅਰ ਆਫ਼ ਐਕਸੀਲੈਂਸ ਨੂੰ ਮਾਣਭੱਤੇ ਵਜੋਂ ਦਿੱਤਾ ਜਾਵੇਗਾ। ਇਹ ਚੇਅਰ ਹਥਿਆਰਬੰਦ ਸੈਨਾਵਾਂ 'ਚ ਏਕਤਾ ਤੇ ਅਖੰਡਤਾ ਦੇ ਖੇਤਰਾਂ 'ਚ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਹ ਚੇਅਰ ਜਨਰਲ ਬਿਪਿਨ ਰਾਵਤ ਦੀ ਕੁਸ਼ਲ ਅਗਵਾਈ ਤੇ ਪੇਸ਼ੇਵਾਰਾਨਾ ਨਿਪੁੰਨਤਾ ਨੂੰ ਸਮਰਪਿਤ ਹੋਵੇਗੀ। -ਪੀਟੀਆਈ



Most Read

2024-09-22 08:33:05