Breaking News >> News >> The Tribune


ਈਡੀ ਵੱਲੋਂ ਦੋ ਗੁਜਰਾਤੀ ਕਾਰੋਬਾਰੀਆਂ ਦੀ ਜਾਇਦਾਦ ਕੁਰਕ


Link [2022-03-16 05:34:18]



ਨਵੀਂ ਦਿੱਲੀ, 15 ਮਾਰਚ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਿਛਲੇ ਸਾਲ ਕਰੋਨਾ ਦੀ ਦੂਜੀ ਲਹਿਰ ਦੌਰਾਨ ਰੈਮਡੇਸਿਵਿਰ ਦੀ 'ਨਕਲੀ' ਦਵਾਈ ਵੇਚਣ ਦੇ ਦੋਸ਼ ਹੇਠ ਦੋ ਗੁਜਰਾਤੀ ਕਾਰੋਬਾਰੀਆਂ ਦੀ 1.04 ਕਰੋੜ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਅੱਜ ਦੱਸਿਆ ਕਿ ਇਹ ਕਾਰਵਾਈ ਕਾਲੀ ਕਮਾਈ ਰੋਕੂ ਕਾਨੂੰਨ ਤਹਿਤ ਕੀਤੀ ਗਈ ਹੈ।

ਏਜੰਸੀ ਨੇ ਕਿਹਾ ਕਿ ਕੌਸ਼ਲ ਮਹਿੰਦਰ ਭਾਈ ਵੋਰਾ ਅਤੇ ਪੁਨੀਤ ਗੁਨਵੰਤਲਾਲ ਸ਼ਾਹ ਨੇ ਆਪਣੇ ਸੂਰਤ ਸਥਿਤ ਫਾਰਮਹਾਊਸ ਵਿੱਚ ਨਕਲੀ ਟੀਕੇ ਤਿਆਰ ਕਰ ਕੇ ਇਨ੍ਹਾਂ ਨੂੰ ਮੱਧ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਵਿੱਚ ਵੇਚਿਆ ਸੀ। ਏਜੰਸੀ ਨੇ ਬਿਆਨ ਵਿੱਚ ਕਿਹਾ, ''ਮੁਲਜ਼ਮਾਂ ਨੇ ਰੈਮਡੇਸਿਵਿਰ ਦੇ ਟੀਕੇ ਵੱਖ-ਵੱਖ ਵਿਕਰੇਤਾਵਾਂ ਨੂੰ ਵੇਚੇ, ਜੋ ਅੱਗੇ ਪ੍ਰਚੂਨ ਵਿੱਚ ਗਾਹਕਾਂ ਨੂੰ ਮਹਿੰਗੇ ਭਾਅ ਵੇਚਦੇ ਸਨ।'' ਏਜੰਸੀ ਨੇ ਕਿਹਾ ਕਿ ਰੈਮਡੇਸਿਵਿਰ ਦੇ ਨਕਲੀ ਟੀਕੇ ਉਨ੍ਹਾਂ ਵਿਕਰੇਤਾਵਾਂ ਰਾਹੀਂ ਵੇਚੇ ਗਏ, ਜੋ ਪਹਿਲਾਂ ਹੀ ਮੈਡੀਕਲ ਦਵਾਈਆਂ ਦੀ ਸਪਲਾਈ ਕਰਨ ਦੇ ਕਾਰੋਬਾਰ ਵਿੱਚ ਸਨ ਅਤੇ ਉਹ ਕਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲਾਂ ਨੂੰ ਵੀ ਦਵਾਈਆਂ ਸਪਲਾਈ ਕਰਦੇ ਸਨ। -ਪੀਟੀਆਈ



Most Read

2024-09-22 08:36:10