Breaking News >> News >> The Tribune


ਯੋਗੀ ਤੇ ਮਾਇਆਵਤੀ ਦੀ ਇਤਰਾਜ਼ਯੋਗ ਤਸਵੀਰ ਫੇਸਬੁੱਕ ’ਤੇ ਪਾਉਣ ਵਾਲਾ ਗ੍ਰਿਫ਼ਤਾਰ


Link [2022-03-16 05:34:18]



ਨੋਇਡਾ, 15 ਮਾਰਚ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਇਤਰਾਜ਼ਯੋਗ ਤਸਵੀਰ ਸੋਸ਼ਲ ਮੀਡੀਆ 'ਤੇ ਪਾਉਣ ਦੇ ਦੋਸ਼ ਹੇਠ ਅੱਜ 24 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਯੂਪੀ ਦੇ ਗੌਤਮ ਬੁੱਧ ਨਗਰ ਵਿੱਚ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਯੋਗੀ ਤੇ ਮਾਇਆਵਤੀ ਦੀ ਇਤਰਾਜ਼ਯੋਗ ਤਸਵੀਰ 13 ਮਾਰਚ ਨੂੰ ਫੇਸਬੁੱਕ 'ਤੇ ਪਾਈ ਸੀ। ਸੋਸ਼ਲ ਮੀਡੀਆ 'ਤੇ ਇਸ ਤਸਵੀਰ ਖ਼ਿਲਾਫ਼ ਪ੍ਰਤੀਕਿਰਿਆ ਦਾ ਖੁਦ ਨੋਟਿਸ ਲੈਂਦਿਆਂ ਸਥਾਨਕ ਜੇਵਰ ਪੁਲੀਸ ਨੇ ਇੱਕ ਐੱਫਆਈਆਰ ਦਰਜ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਆਮਿਰ ਖ਼ਾਨ ਵਾਸੀ ਪਿੰਡ ਦਿਆਨਤਪੁਰ ਵਜੋਂ ਹੋਈ ਹੈ। ਉਸ ਨੂੰ ਅੱਜ ਸਵੇਰੇ ਸਬੌਤਾ ਅੰਡਰਪਾਸ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਵਰ ਥਾਣੇ ਦੇ ਐੱਸਐੱਚਓ ਉਮੇਸ਼ ਬਹਾਦੁਰ ਨੇ ਕਿਹਾ ਕਿ ਆਮਿਰ ਦਿਹਾੜੀਦਾਰ ਹੈ ਅਤੇ ਉਸ ਨੇ ਇਤਰਾਜ਼ਯੋਗ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਕਾਰਨਾਂ ਬਾਰੇ ਨਹੀਂ ਦੱਸਿਆ। -ਪੀਟੀਆਈ



Most Read

2024-09-22 08:43:16