World >> The Tribune


ਰੂਸ ਨੇ ਚੀਨ ਤੋਂ ਫੌਜੀ ਮਦਦ ਮੰਗੀ: ਅਮਰੀਕੀ ਅਧਿਕਾਰੀ


Link [2022-03-15 06:34:01]



ਵਾਸ਼ਿੰਗਟਨ, 14 ਮਾਰਚ

ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਯੂਕਰੇਨ 'ਤੇ ਹਮਲੇ ਲਈ ਚੀਨ ਤੋਂ ਫ਼ੌਜੀ ਸਾਜ਼ੋ-ਸਾਮਾਨ ਮੰਗਿਆ ਹੈ। ਅਮਰੀਕਾ ਅਤੇ ਚੀਨ ਦੇ ਸਿਖਰਲੇ ਅਧਿਕਾਰੀਆਂ ਦਰਮਿਆਨ ਅੱਜ ਰੋਮ ਵਿੱਚ ਹੋ ਰਹੀ ਬੈਠਕ ਤੋਂ ਪਹਿਲਾਂ ਇਸ ਨਾਲ ਤਣਾਅ ਵਧ ਗਿਆ ਹੈ। ਗੱਲਬਾਤ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਚੀਨ ਨੂੰ ਚਿਤਾਵਨੀ ਦਿੱਤੀ ਕਿ ਉਹ ਆਲਮੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਰੂਸ ਨੂੰ ਇਸ ਤੋਂ ਬਚਾਉਣ ਲਈ ਉਸ ਦੀ ਮਦਦ ਤੋਂ ਪਰਹੇਜ਼ ਕਰੇ। ਸੁਲੀਵਨ ਨੇ ਸਾਫ਼ ਕਰ ਦਿੱਤਾ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ।

ਦੂਜੇ ਪਾਸੇ ਰੂਸ ਨੇ ਅੱਜ ਚੀਨ ਦੀ ਮਦਦ ਦੀ ਲੋੜ ਤੋਂ ਇਨਕਾਰ ਕੀਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ, ''ਰੂਸ ਆਪਣਾ ਅਪਰੇਸ਼ਨ ਜਾਰੀ ਰੱਖਣ ਦੇ ਸਮਰੱਥ ਹੈ। ਜਿਵੇਂ ਕਿ ਅਸੀਂ ਕਿਹਾ ਹੈ ਕਿ ਯੋਜਨਾ ਮੁਤਾਬਕ ਇਹ ਸਮੇਂ ਸਿਰ ਪੂਰਾ ਹੋ ਜਾਵੇਗਾ।'' ਇਸੇ ਦੌਰਾਨ ਚੀਨ ਸਰਕਾਰੀ ਪ੍ਰਸਾਰਨਕਰਤਾ ਸੀਸੀਟੀਵੀ ਨੇ ਕਿਹਾ ਕਿ ਰੋਮ ਵਿੱਚ ਚੀਨ ਦੀ ਅਮਰੀਕਾ ਨਾਲ ਗੱਲਬਾਤ ਚੱਲ ਰਹੀ ਹੈ ਪਰ ਤਫ਼ਸੀਲ 'ਚ ਵੇਰਵੇ ਨਹੀਂ ਦਿੱਤੇ ਗਏ।

ਇੱਕ ਅਮਰੀਕੀ ਅਧਿਕਾਰੀ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹਾਲੀਆ ਦਿਨਾਂ 'ਚ ਰੂਸ ਵੱਲੋਂ ਯੂਕਰੇਨ ਵਿੱਚ ਚੱਲ ਰਹੀ ਆਪਣੀ ਕਾਰਵਾਈ ਅੱਗੇ ਵਧਾਉਣ ਲਈ ਚੀਨ ਤੋਂ ਫੌਜੀ ਸਾਜ਼ੋ ਸਾਮਾਨ ਸਣੇ ਹੋਰ ਮਦਦ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਸਭ ਤੋਂ ਪਹਿਲਾਂ ਖ਼ਬਰ ਫਾਇਨੈਂਸ਼ੀਅਲ ਟਾਈਮਜ਼ ਅਤੇ ਦਿ ਵਾਸ਼ਿੰਗਟਨ ਪੋਸਟ ਨੇ ਦਿੱਤੀ ਸੀ। -ਏਪੀ



Most Read

2024-09-20 23:29:25