Breaking News >> News >> The Tribune


ਚੋਣਾਂ ’ਚ ਹਾਰ ਲਈ ਸੂਬਿਆਂ ਦੇ ਆਗੂ ਜ਼ਿੰਮੇਵਾਰ: ਖੜਗੇ


Link [2022-03-15 06:34:00]



ਨਵੀਂ ਦਿੱਲੀ, 14 ਮਾਰਚ

ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਚੋਣਾਂ 'ਚ ਹਾਰ ਲਈ ਗਾਂਧੀ ਪਰਿਵਾਰ ਨਹੀਂ ਸਗੋਂ ਪਾਰਟੀ ਦੇ ਸਾਰੇ ਸੰਸਦ ਮੈਂਬਰ ਅਤੇ ਸੂਬਿਆਂ ਦੇ ਆਗੂ ਜ਼ਿੰਮੇਵਾਰ ਹਨ। ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਖੜਗੇ ਨੇ ਕਿਹਾ ਕਿ ਭਾਜਪਾ, ਆਰਐੱਸਐੱਸ ਅਤੇ ਪ੍ਰਧਾਨ ਮੰਤਰੀ ਗਾਂਧੀ ਪਰਿਵਾਰ 'ਤੇ ਹਰ ਸਮੇਂ ਹਮਲੇ ਕਰਦੇ ਰਹਿੰਦੇ ਹਨ ਅਤੇ ਜੇਕਰ ਸਾਰੇ ਆਗੂ ਇਸ ਵੇਲੇ ਉਨ੍ਹਾਂ ਨਾਲ ਖੜ੍ਹੇ ਨਾ ਹੋਏ ਤਾਂ ਇਹ ਧੋਖਾ ਹੋਵੇਗਾ। ਉਨ੍ਹਾਂ ਕਿਹਾ ਕਿ ਸੋਨੀਆ ਅਤੇ ਰਾਹੁਲ ਗਾਂਧੀ ਭਾਜਪਾ ਅਤੇ ਆਰਐੱਸਐੱਸ ਨਾਲ ਸਿੱਧੀ ਟੱਕਰ ਲੈ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੀ ਘੇਰਦੇ ਰਹਿੰਦੇ ਹਨ। 'ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਗਾਂਧੀ ਪਰਿਵਾਰ ਨਾਲ ਖੜ੍ਹਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇਵਾਂਗੇ।' ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਪਾਰਟੀ ਲਈ ਕਈ ਕੁਰਬਾਨੀਆਂ ਕੀਤੀਆਂ ਹਨ ਅਤੇ ਆਪਣਾ ਪੂਰੀ ਜੀਵਨ ਕਾਂਗਰਸ ਨੂੰ ਖੜ੍ਹਾ ਕਰਨ 'ਚ ਲਗਾ ਦਿੱਤਾ ਹੈ। ਖੜਗੇ ਨੇ ਕਿਹਾ ਕਿ ਸੋਨੀਆ ਦੇ ਅਸਤੀਫ਼ੇ ਦਾ ਸਵਾਲ ਨਹੀਂ ਉੱਠਦਾ ਹੈ ਅਤੇ ਪਾਰਟੀ ਅਗਲੀਆਂ ਚੋਣਾਂ 'ਚ ਕਿਵੇਂ ਮਜ਼ਬੂਤ ਬਣੇ, ਉਸ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਉਸ ਦੀ ਵਿਚਾਰਧਾਰਾ ਖ਼ਿਲਾਫ਼ ਲੜਦੇ ਰਹਾਂਗੇ ਅਤੇ ਕਾਂਗਰਸ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਦੇ ਕੇ ਲੋਕਾਂ ਦਾ ਭਰੋਸਾ ਹਾਸਲ ਕਰਾਂਗੇ। ਕੇਰਲਾ ਕਾਂਗਰਸ ਆਗੂ ਰਮੇਸ਼ ਚੇਨੀਥਲਾ ਨੇ ਵੀ ਸੋਨੀਆ ਗਾਂਧੀ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਉਹ ਹਰ ਮੁਸ਼ਕਲ ਹਾਲਾਤ 'ਚ ਚੱਟਾਨ ਵਾਂਗ ਡਟੀ ਰਹੀ। -ਪੀਟੀਆਈ



Most Read

2024-09-22 08:43:16