Breaking News >> News >> The Tribune


ਜੰਮੂ ਕਸ਼ਮੀਰ ਹੱਦਬੰਦੀ ਕਮਿਸ਼ਨ ਨੇ ਰਿਪੋਰਟ ਜਨਤਕ ਕੀਤੀ


Link [2022-03-15 06:34:00]



ਜੰਮੂ, 14 ਮਾਰਚ

ਜੰਮੂ ਕਸ਼ਮੀਰ 'ਚ ਵਿਧਾਨ ਸਭਾ ਅਤੇ ਸੰਸਦੀ ਹਲਕਿਆਂ ਦੇ ਨਵੇਂ ਸਿਰੇ ਤੋਂ ਗਠਨ ਸਬੰਧੀ ਬਣਾਏ ਗਏ ਹਦੱਬੰਦੀ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਜਨਤਕ ਕਰ ਦਿੱਤੀ ਹੈ। ਕਮਿਸ਼ਨ ਦੇ ਸਕੱਤਰ ਕੇ ਐੱਨ ਭਰ ਨੇ ਨੋਟੀਫਿਕੇਸ਼ਨ ਮੁਤਾਬਕ ਤਜਵੀਜ਼ਾਂ ਬਾਰੇ ਇਤਰਾਜ਼ ਅਤੇ ਸੁਝਾਅ 21 ਮਾਰਚ ਤੱਕ ਹੱਦਬੰਦੀ ਕਮਿਸ਼ਨ ਦੇ ਦਫ਼ਤਰ 'ਚ ਪਹੁੰਚ ਜਾਣੇ ਚਾਹੀਦੇ ਹਨ। ਇਨ੍ਹਾਂ ਸੁਝਾਵਾਂ ਨੂੰ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 28 ਅਤੇ 29 ਮਾਰਚ ਨੂੰ ਹੋਣ ਵਾਲੀਆਂ ਜਨਤਕ ਬੈਠਕਾਂ ਦੌਰਾਨ ਵਿਚਾਰਿਆ ਜਾਵੇਗਾ। ਇਨ੍ਹਾਂ ਬੈਠਕਾਂ ਦੇ ਸਥਾਨ ਅਤੇ ਸਮੇਂ ਬਾਰੇ ਵੱਖਰੇ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਗਜ਼ਟ ਦੀਆਂ ਕਾਪੀਆਂ ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਅਤੇ ਯੂਟੀ ਦੇ ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਕੋਲ ਮੌਜੂਦ ਹਨ। ਕਮਿਸ਼ਨ ਦਾ ਕਾਰਜਕਾਲ 6 ਮਾਰਚ ਨੂੰ ਦੋ ਮਹੀਨਿਆਂ ਲਈ ਵਧਾਇਆ ਗਿਆ ਸੀ ਅਤੇ ਉਸ ਨੇ 6 ਮਈ ਤੱਕ ਰਿਪੋਰਟ ਸੌਂਪਣੀ ਸੀ।

ਜਨਤਕ ਕੀਤੀ ਗਈ ਰਿਪੋਰਟ ਤਹਿਤ ਜੰਮੂ ਕਸ਼ਮੀਰ 'ਚ ਲੋਕ ਸਭਾ ਸੀਟਾਂ ਦੀ ਗਿਣਤੀ ਵਧਾਉਣ ਬਾਰੇ ਕੋਈ ਤਜਵੀਜ਼ ਪੇਸ਼ ਨਹੀਂ ਕੀਤੀ ਗਈ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸੰਸਦੀ ਸੀਟਾਂ 'ਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਕੋਈ ਰਾਖਵਾਂਕਰਨ ਨਹੀਂ ਰੱਖਿਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਧਾਨ ਸਭਾ ਸੀਟਾਂ ਦੀ ਕੁੱਲ ਗਿਣਤੀ ਵਧਾ ਕੇ 90 ਕਰਨ ਦੀ ਤਜਵੀਜ਼ ਹੈ ਜਿਨ੍ਹਾਂ 'ਚੋਂ ਐੱਸਸੀਜ਼ ਲਈ 7 ਅਤੇ ਐੱਸਟੀਜ਼ ਲਈ 9 ਸੀਟਾਂ ਰਾਖਵੀਆਂ ਹੋਣਗੀਆਂ। -ਪੀਟੀਆਈ



Most Read

2024-09-22 08:27:19