Breaking News >> News >> The Tribune


ਨਕਸਲੀ ਧਮਾਕਿਆਂ ’ਚ ਆਈਟੀਬੀਪੀ ਅਫ਼ਸਰ ਹਲਾਕ, ਦੋ ਜਵਾਨ ਜ਼ਖ਼ਮੀ


Link [2022-03-15 06:34:00]



ਨਰਾਇਣਪੁਰ, 14 ਮਾਰਚ

ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ 'ਚ ਨਕਸਲੀਆਂ ਵੱਲੋਂ ਕੀਤੇ ਗਏ ਦੋ ਵੱਖ ਵੱਖ ਧਮਾਕਿਆਂ 'ਚ ਇੰਡੋ ਤਿੱਬਤਨ ਬਾਰਡਰ ਪੁਲੀਸ (ਆਈਟੀਬੀਪੀ) ਦਾ ਏਐੱਸਆਈ ਰਾਜੇਂਦਰ ਸਿੰਘ ਹਲਾਕ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗੲੇ। ਪਹਿਲਾ ਆਈਈਡੀ ਧਮਾਕਾ ਅੱਜ ਸਵੇਰੇ ਕਰੀਬ ਸਾਢੇ 8 ਵਜੇ ਡੋਂਡਰੀਬੇੜਾ ਅਤੇ ਸੋਨਪੁਰ ਪਿੰਡਾਂ ਦੇ ਵਿਚਕਾਰ ਹੋਇਆ ਜਦੋਂ ਆਈਟੀਬੀਪੀ ਦੀ 53ਵੀਂ ਬਟਾਲੀਅਨ ਦੇ ਜਵਾਨ ਸੜਕ ਉਸਾਰੀ ਦੇ ਕੰਮ ਦੀ ਸੁਰੱਖਿਆ ਲਈ ਗਸ਼ਤ ਕਰ ਰਹੇ ਸਨ।

ਆਈਜੀ (ਬਸਤਰ ਰੇਂਜ) ਸੁੰਦਰਰਾਜ ਪੀ ਨੇ ਦੱਸਿਆ ਕਿ ਜਦੋਂ ਗਸ਼ਤੀ ਟੀਮ ਜੰਗਲੀ ਇਲਾਕੇ ਦੀ ਘੇਰਾਬੰਦੀ ਕਰ ਰਹੀ ਸੀ ਤਾਂ ਸੁਰੱਖਿਆ ਕਰਮੀ ਆਈਈਡੀ ਦੇ ਸੰਪਰਕ 'ਚ ਆ ਗਏ ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਧਮਾਕੇ 'ਚ ਉੱਤਰਾਖੰਡ ਦੇ ਟੀਹਰੀ ਦਾ ਏਐੱਸਆਈ ਰਾਜੇਂਦਰ ਸਿੰਘ ਹਲਾਕ ਜਦਕਿ ਹੈੱਡ ਕਾਂਸਟੇਬਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੋਏ ਜਵਾਨ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਕ ਹੋਰ ਘਟਨਾ 'ਚ ਛੱਤੀਸਗੜ੍ਹ ਆਰਮਡ ਫੋਰਸ ਦਾ ਕਾਂਸਟੇਬਲ ਸੋਯਮ ਭੀਮਾ ਉਸ ਸਮੇਂ ਜ਼ਖ਼ਮੀ ਹੋ ਗਿਆ ਜਦੋਂ ਦੁਪਹਿਰ ਸਾਢੇ 12 ਵਜੇ ਦੇ ਕਰੀਬ ਛੋਟੇਡੋਂਗਰ ਪੁਲੀਸ ਹੱਦ ਅੰਦਰ ਉਸ ਦਾ ਪੈਰ ਆਈਈਡੀ 'ਤੇ ਧਰਿਆ ਗਿਆ ਅਤੇ ਦਬਾਅ ਪੈਣ ਨਾਲ ਉਸ 'ਚ ਧਮਾਕਾ ਹੋ ਗਿਆ।

ਉਹ ਵੀ ਸੜਕ ਖੁੱਲ੍ਹਵਾਉਣ ਵਾਲੀ ਪਾਰਟੀ ਦਾ ਹਿੱਸਾ ਸੀ ਜੋ ਅਮਦਾਈ ਕੈਂਪ ਅਤੇ ਧਨੋਰਾ ਪੁਲੀਸ ਸਟੇਸ਼ਨ ਵਿਚਕਾਰ ਗਸ਼ਤ ਕਰ ਰਹੀ ਸੀ। ਜ਼ਖ਼ਮੀ ਹੋਏ ਸਿਪਾਹੀ ਦਾ ਪਹਿਲਾਂ ਛੋਟੇਡੋਂਗਰ ਮੁੱਢਲੇ ਸਿਹਤ ਕੇਂਦਰ 'ਚ ਇਲਾਜ ਕੀਤਾ ਗਿਆ ਅਤੇ ਫਿਰ ਉਸ ਨੂੰ ਬਿਹਤਰ ਮੈਡੀਕਲ ਸਹਾਇਤਾ ਲਈ ਹੈਲੀਕਾਪਟਰ ਰਾਹੀਂ ਰਾਏਪੁਰ ਪਹੁੰਚਾਇਆ ਗਿਆ ਜਿਥੇ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। -ਪੀਟੀਆਈ



Most Read

2024-09-22 08:28:40