Breaking News >> News >> The Tribune


ਰਾਊਤ ਨੇ ਕੇਂਦਰੀ ਏਜੰਸੀਆਂ ’ਤੇ ਉਠਾਏ ਸਵਾਲ


Link [2022-03-15 06:34:00]



ਮੁੰਬਈ, 14 ਮਾਰਚ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਨੂੰ 'ਨਿਸ਼ਾਨੇ ਦਿੱਤੇ' ਗਏ ਹਨ ਅਤੇ ਉਹ ਹੁਕਮਰਾਨ ਮਹਾ ਵਿਕਾਸ ਅਗਾੜੀ (ਐੱਮਵੀਏ) ਦੇ ਆਗੂਆਂ ਖ਼ਿਲਾਫ਼ ਬਦਲਾਖੋਰੀ ਤਹਿਤ ਕੰਮ ਕਰ ਰਹੀਆਂ ਹਨ। ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਐੱਮਵੀਏ ਦੇ ਆਗੂਆਂ ਨੂੰ ਕੇਂਦਰੀ ਏਜੰਸੀਆਂ ਤੋਂ ਨੋਟਿਸ ਮਿਲੇ ਹਨ ਪਰ ਉਨ੍ਹਾਂ ਨਾਟਕ ਨਹੀਂ ਕੀਤੇ ਹਨ। ਉਨ੍ਹਾਂ ਦਾ ਸਿੱਧਾ ਇਸ਼ਾਰਾ ਭਾਜਪਾ ਵੱਲੋਂ ਐਤਵਾਰ ਨੂੰ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ 'ਚ ਕੀਤੇ ਗਏ ਪ੍ਰਦਰਸ਼ਨਾਂ ਵੱਲ ਸੀ ਜਿਨ੍ਹਾਂ 'ਚ ਗ਼ੈਰਕਾਨੂੰਨੀ ਫੋਨ ਟੈਪਿੰਗ ਦੇ ਕੇਸ ਤਹਿਤ ਦੇਵੇਂਦਰ ਫੜਨਵੀਸ ਨੂੰ ਜਾਰੀ ਨੋਟਿਸ ਦੀਆਂ ਕਾਪੀਆਂ ਸਾੜੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅਤੇ ਕੈਬਨਿਟ ਮੰਤਰੀ ਨਵਾਬ ਮਲਿਕ ਨੂੰ ਭ੍ਰਿਸ਼ਟਾਚਾਰ ਦੇ ਵੱਖੋ ਵੱਖਰੇ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਕ ਦਾ ਸਭ ਤੋਂ ਵੱਡਾ ਆਗੂ ਕਰਾਰ ਦਿੰਦਿਆਂ ਰਾਊਤ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਕੁਝ ਲੋਕ ਉਨ੍ਹਾਂ ਦੇ ਕਿਰਦਾਰ ਨੂੰ ਬੌਣਾ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਹਨ। ਰਾਜ ਸਭਾ ਮੈਂਬਰ ਨੇ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਨਾਲ ਸਬੰਧ ਜੋੜੇ ਜਾਣ ਲਈ ਭਾਜਪਾ ਆਗੂ ਨੀਲੇਸ਼ ਰਾਣੇ ਅਤੇ ਉਸ ਦੇ ਵਿਧਾਇਕ ਭਰਾ ਨਿਤੇਸ਼ ਰਾਣੇ ਦੀ ਤਿੱਖੀ ਆਲੋਚਨਾ ਕੀਤੀ। -ਪੀਟੀਆਈ



Most Read

2024-09-22 08:31:13