Sport >> The Tribune


ਜੰਮੂ-ਕਸ਼ਮੀਰ ਨੇ ਕੌਮੀ ‘ਪੈਂਚਕਸਿਲਾਟ’ ਚੈਂਪੀਅਨਸ਼ਿਪ ਜਿੱਤੀ


Link [2022-03-15 06:14:56]



ਸੰਤੋਖ ਗਿੱਲ

ਗੁਰੂਸਰ ਸੁਧਾਰ, 14 ਮਾਰਚ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿੱਚ ਚਾਰ ਦਿਨ ਚੱਲੀ ਕੌਮੀ 'ਪੈਂਚਕਸਿਲਾਟ' ਚੈਂਪੀਅਨਸ਼ਿਪ ਜੰਮੂ ਕਸ਼ਮੀਰ ਦੀ ਟੀਮ ਜਿੱਤ ਲਈ ਹੈ ਜਦਕਿ ਮਹਾਰਾਸ਼ਟਰ ਦੀ ਟੀਮ ਦੂਜੇ ਸਥਾਨ 'ਤੇ ਰਹੀ। ਪੈਂਚਕਸਿਲਾਟ ਆਫ਼ ਇੰਡੀਆ ਅਤੇ ਕਾਲਜ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਦਿਓਲ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸੀਨੀਅਰ ਨੈਸ਼ਨਲ ਅਤੇ ਮਾਸਟਰ ਚੈਂਪੀਅਨਸ਼ਿਪ 11 ਤੋਂ ਮਾਰਚ ਤੋਂ ਸ਼ੁਰੂ ਹੋਈ ਸੀ। ਚੈਂਪੀਅਨਸ਼ਿਪ ਵਿਚ ਦੇਸ਼ ਦੇ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੁਰਸ਼ਾਂ ਅਤੇ ਔਰਤਾਂ ਦੀਆਂ 64 ਟੀਮਾਂ ਨੇ ਭਾਗ ਲਿਆ। ਪੈਂਚਕਸਿਲਾਟ ਚੰਡੀਗੜ੍ਹ ਦੇ ਪ੍ਰਧਾਨ ਕਿਸ਼ੋਰ ਯਾਵਲੇ ਨੇ ਕਿਹਾ ਕਿ ਬੇਸ਼ੱਕ ਇਸ ਖੇਡ ਨੂੰ ਥੋੜ੍ਹੇ ਸਮੇਂ ਪਹਿਲਾਂ ਹੀ ਸਰਕਾਰੀ ਮਾਨਤਾ ਮਿਲੀ ਹੈ, ਪਰ ਇਹ ਖੇਡ ਤੇਜ਼ੀ ਨਾਲ ਹਰਮਨ ਪਿਆਰੀ ਹੋ ਰਹੀ ਹੈ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਅਤੇ ਖੇਡ ਵਿਭਾਗ ਦੇ ਮੁਖੀ ਪ੍ਰੋ. ਤੇਜਿੰਦਰ ਸਿੰਘ ਮੁਤਾਬਕ ਇਨ੍ਹਾਂ ਮੁਕਾਬਲਿਆਂ ਵਿੱਚ 700 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।



Most Read

2024-09-20 07:43:45