World >> The Tribune


ਜਰਮਨੀ ਦੇ ਹਵਾਈ ਅੱਡਿਆਂ ’ਤੇ ਹੜਤਾਲ ਕਾਰਨ ਉਡਾਣਾਂ ਰੱਦ


Link [2022-03-14 20:55:50]



ਬਰਲਿਨ, 14 ਮਾਰਚ

ਜਰਮਨੀ ਵਿੱਚ ਅੱਜ ਹਵਾਈ ਅੱਡਿਆਂ 'ਤੇ ਹੜਤਾਲ ਕਾਰਨ ਦਰਜਨਾਂ ਉਡਾਣਾਂ ਰੱਦ ਹੋ ਗਈਆਂ ਅਤੇ ਕਈ ਉਡਾਣਾਂ ਵਿੱਚ ਦੇਰੀ ਹੋਈ ਹੈ। ਜਰਮਨ ਖ਼ਬਰ ਏਜੰਸੀ ਡੀਪੀਏ ਮੁਤਾਬਕ ਬਰਲਿਨ, ਡੁਸੈਲਡੋਰਫ, ਹੈਨੋਵਰ ਅਤੇ ਹੋਰ ਹਵਾਈ ਅੱਡਿਆਂ ਦੇ ਸੁਰੱਖਿਆ ਸਟਾਫ ਨੇ ਤਨਖਾਹਾਂ ਵਿੱਚ ਵਾਧੇ ਦੀ ਮੰਗ ਲੈ ਕੇ ਅੱਜ ਅੱਧੀ ਰਾਤ ਤੋਂ ਇੱਕ ਦਿਨਾ ਹੜਤਾਲ ਸ਼ੁਰੂ ਕੀਤੀ। ਇਹ ਹੜਤਾਲ ਵੇਰਦੀ ਯੂਨੀਅਨ ਅਤੇ ਫੈਡਰਲ ਐਸੋਸੀਏਸ਼ਨ ਆਫ ਏਵੀਏਸ਼ਨ ਸਿਕਿਉਰਿਟੀ ਕੰਪਨੀਜ਼ ਵਿਚਾਲੇ ਤਨਖਾਹ ਵਿਵਾਦ ਦਾ ਹਿੱਸਾ ਹੈ।



Most Read

2024-09-20 23:24:02