World >> The Tribune


ਮਿਜ਼ਾਈਲ ਡਿੱਗਣ ਦਾ ਜਵਾਬ ਭਾਰਤ ਨੂੰ ਦੇ ਸਕਦੇ ਸੀ ਪਰ ਸੰਜਮ ਵਰਤਿਆ: ਇਮਰਾਨ


Link [2022-03-14 15:37:29]



ਲਾਹੌਰ, 13 ਮਾਰਚ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਭਾਰਤ ਵੱਲੋਂ ਦਾਗੀ ਮਿਜ਼ਾਈਲ ਪਾਕਿਸਤਾਨੀ ਖੇਤਰ ਵਿਚ ਡਿੱਗਣ 'ਤੇ ਉਹ ਭਾਰਤ ਨੂੰ ਜਵਾਬ ਦੇ ਸਕਦੇ ਸਨ, ਪਰ ਇਸ ਦੀ ਥਾਂ ਸੰਜਮ ਵਰਤਿਆ ਗਿਆ। ਜ਼ਿਕਰਯੋਗ ਹੈ ਕਿ ਨੌਂ ਮਾਰਚ ਨੂੰ ਭਾਰਤੀ ਸੁਪਰਸੌਨਿਕ ਮਿਜ਼ਾਈਲ ਪਾਕਿਸਤਾਨੀ ਪੰਜਾਬ ਵਿਚ ਡਿੱਗੀ ਸੀ। ਇਸ ਦੇ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖਲ ਹੋਣ ਮਗਰੋਂ ਕਈ ਜਹਾਜ਼ਾਂ ਨਾਲ ਟਕਰਾਉਣ ਦਾ ਖ਼ਤਰਾ ਵੀ ਸੀ ਤੇ ਇਹ ਮੀਆਂ ਚੰਨੂ ਦੀ ਇਕ ਪ੍ਰਾਈਵੇਟ ਥਾਂ (ਕੋਲਡ ਸਟੋਰ) ਉਤੇ ਡਿੱਗੀ ਸੀ। ਇਹ ਥਾਂ ਲਾਹੌਰ ਤੋਂ 275 ਕਿਲੋਮੀਟਰ ਦੂਰ ਹੈ। ਹਾਲਾਂਕਿ ਇਹ ਮਿਜ਼ਾਈਲ ਅਸਲੇ ਤੋਂ ਬਿਨਾਂ ਸੀ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ 'ਤੇ ਪਹਿਲੀ ਵਾਰ ਬੋਲਦਿਆਂ ਪ੍ਰਧਾਨ ਮੰਤਰੀ ਖਾਨ ਨੇ ਕਿਹਾ, 'ਅਸੀਂ ਜਵਾਬ ਦੇ ਸਕਦੇ ਸੀ ਪਰ ਧੀਰਜ ਰੱਖਿਆ।' ਪੰਜਾਬ ਦੇ ਹਾਫ਼ਿਜ਼ਾਬਾਦ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਰੱਖਿਆ ਖੇਤਰ ਵਿਚ ਹੋਰ ਮਜ਼ਬੂਤ ਹੋਣਾ ਪਵੇਗਾ ਤੇ ਦੇਸ਼ ਨੂੰ ਵੀ ਮਜ਼ਬੂਤ ਬਣਾਉਣਾ ਪਵੇਗਾ। ਦੱਸਣਯੋਗ ਹੈ ਕਿ ਪਾਕਿਸਤਾਨ ਦੀ ਸੰਸਦ ਵਿਚ ਇਮਰਾਨ ਖ਼ਿਲਾਫ਼ ਵਿਰੋਧੀ ਧਿਰ ਨੇ ਸਾਂਝੇ ਤੌਰ 'ਤੇ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। -ਪੀਟੀਆਈ



Most Read

2024-09-20 23:31:06