World >> The Tribune


ਭਗਵੰਤ ਮਾਨ ਵੱਲੋਂ ਸਾਰੇ ਪੰਜਾਬੀਆਂ ਨੂੰ ਹਲਫ਼ਦਾਰੀ ਸਮਾਗਮ ਵਿੱਚ ਪੁੱਜਣ ਦਾ ਸੱਦਾ


Link [2022-03-14 15:37:29]



ਚੰਡੀਗੜ੍ਹ, 14 ਮਾਰਚ

ਪੰਜਾਬ ਦੇ ਨਵੇਂ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਪੁੱਜਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਤੋਂ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਪੁਰਸ਼ਾਂ ਨੂੰ ਉਸ ਦਿਨ ਵਿਸ਼ੇਸ਼ ਤੌਰ 'ਤੇ 'ਬਸੰਤੀ'(ਪੀਲੀ)ਦਸਤਾਰ/ਪਗੜੀ ਬੰਨ੍ਹਣ ਅਤੇ ਮਹਿਲਾਵਾਂ ਨੂੰ ਪੀਲਾ ਦੁਪੱਟਾ/ਸ਼ਾਲ ਪਾ ਕੇ ਆਉਣ ਦੀ ਅਪੀਲ ਕੀਤੀ ਹੈ। ਹਲਫ਼ਦਾਰੀ ਸਮਾਗਮ ਨਵਾਸ਼ਹਿਰ ਜ਼ਿਲ੍ਹੇ ਦੇ ਮਹਾਨ ਸ਼ਹੀਦ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਹੋਵੇਗਾ।



Most Read

2024-09-20 23:42:40