World >> The Tribune


ਇਜ਼ਰਾਈਲ ਦੇ ਵਿਦੇਸ਼ ਮੰਤਰੀ ਵੱਲੋਂ ਰੂਸ ਦੀ ਆਲੋਚਨਾ


Link [2022-03-14 15:37:29]



ਅਵੀਵ: ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਯੂਕਰੇਨ 'ਤੇ ਹਮਲੇ ਕਰਨ ਲਈ ਰੂਸ ਦੀ ਆਲੋਚਨਾ ਕੀਤੀ ਹੈ ਅਤੇ ਰੂਸ ਨੂੰ ਇਹ ਹਮਲੇ ਰੋਕ ਕੇ ਵਿਵਾਦ ਖ਼ਤਮ ਕਰਨ ਲਈ ਕਿਹਾ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਯਾਇਰ ਲਾਪਿਦ ਵੱਲੋਂ ਅੱਜ ਰੂਸ ਦੀ ਕੀਤੀ ਗਈ ਆਲੋਚਨਾ ਦੋਹਾਂ ਮੁਲਕਾਂ ਵਿਚਾਲੇ ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਅੱਜ ਤੱਕ ਇਜ਼ਰਾਈਲੀ ਮੰਤਰੀਆਂ ਵੱਲੋਂ ਆਈ ਸਭ ਤੋਂ ਤਿੱਖੀ ਪ੍ਰਤੀਕਿਰਿਆ ਹੈ। ਲਾਪਿਦ ਨੇ ਰੋਮਾਨੀਆ ਦੇ ਬੁਚਾਰੈਸਟ ਵਿਚ ਆਪਣੇ ਰੋਮਾਨੀਆ ਦੇ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਇਹ ਪ੍ਰਤੀਕਿਰਿਆ ਦਿੱਤੀ। -ੲੇਪੀ



Most Read

2024-09-21 03:07:19