World >> The Tribune


ਯੂਕਰੇਨ ਵਿੱਚ ਅਮਰੀਕੀ ਪੱਤਰਕਾਰ ਦੀ ਮੌਤ; ਇਕ ਪੱਤਰਕਾਰ ਜ਼ਖ਼ਮੀ


Link [2022-03-14 15:37:29]



ਕੀਵ, 13 ਮਾਰਚ

ਕੀਵ ਖੇਤਰ ਦੇ ਇਰਪਿਨ ਕਸਬੇ ਵਿੱਚ ਇੱਕ ਅਮਰੀਕੀ ਪੱਤਰਕਾਰ ਨੂੰ ਰੂਸੀ ਸੁਰੱਖਿਆ ਬਲਾਂ ਨੇ ਗੋਲੀਆਂ ਨਾਲ ਉਡਾ ਦਿੱਤਾ ਤੇ ਇੱਕ ਹੋਰ ਪੱਤਰਕਾਰ ਜ਼ਖਮੀ ਹੋ ਗਿਆ। ਇਹ ਜਾਣਕਾਰੀ ਕੀਵ ਖੇਤਰੀ ਪੁਲੀਸ ਮੁਖੀ ਐਂਡਰੀ ਨੇਬੀਤੋਵ ਨੇ ਅੱਜ ਦਿੱਤੀ। ਉਨ੍ਹਾਂ ਪਹਿਲਾਂ ਦੱਸਿਆ ਸੀ ਕਿ ਮ੍ਰਿਤਕ ਪੱਤਰਕਾਰ ਨਿਊਯਾਰਕ ਟਾਈਮਜ਼ ਲਈ ਕੰਮ ਕਰਦਾ ਸੀ। ਹਾਲਾਂਕਿ ਟਾਈਮਜ਼ ਨੇ ਕਿਹਾ ਕਿ ਪੱਤਰਕਾਰ ਨੇ ਪਹਿਲਾਂ ਅਖਬਾਰ ਲਈ ਕੰਮ ਕੀਤਾ ਸੀ ਪਰ ਫਿਲਹਾਲ ਉਹ ਇਥੇ ਕੰਮ ਨਹੀਂ ਕਰ ਰਿਹਾ ਸੀ। ਟਾਈਮਜ਼ ਨੇ ਦੱਸਿਆ ਕਿ ਪੱਤਰਕਾਰ ਬ੍ਰੈਂਟ ਰੇਨੌਡ ਦੀ ਮੌਤ ਦੀ ਖਬਰ ਸੁਣ ਕੇ ਦੁੱਖ ਲੱਗਿਆ ਹੈ। ਉਹ ਉੱਘਾ ਫੋਟੋਗਰਾਫਰ ਤੇ ਫਿਲਮ ਨਿਰਮਾਤਾ ਸੀ।



Most Read

2024-09-21 03:20:11