Breaking News >> News >> The Tribune


ਛੱਤੀਸਗੜ੍ਹ : ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ ’ਚ ਧਮਾਕਾ; ਆਈਟੀਬੀਪੀ ਜਵਾਨ ਸ਼ਹੀਦ


Link [2022-03-14 15:37:27]



ਰਾਇਪੁਰ, 14 ਮਾਰਚ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ(ਆਈਈਡੀ) ਵਿੱਚ ਹੋਏ ਧਮਾਕੇ ਵਿੱਚ ਇਕ ਆਈਟੀਬੀਪੀ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਹਵਾਲਦਾਰ ਜ਼ਖ਼ਮੀ ਹੋ ਗਿਆ। ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਸੋਨਪੁਰ ਥਾਣੇ ਹੇਠ ਆਉਂਦੇ ਸੋਨਪੁਰ ਅਤੇ ਢੋਂਡਰੀਬੇੜਾ ਪਿੰਡਾਂ ਵਿਚਾਲੇ ਵਿਛਾਈ ਗਈ ਬਾਰੂਦੀ ਸੁਰੰਗ ਵਿੱਚ ਧਮਾਕਾ ਹੋਣ ਕਾਰਨ ਏਐਸਆਈ ਰਾਜੇਂਦਰ ਸਿੰਘ ਸ਼ਹੀਦ ਹੋ ਗਿਆ ਅਤੇ ਹਵਾਲਦਾਰ ਮਹੇਸ਼ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਆਈਟੀਬੀਪੀ ਦੀ 53ਵੀਂ ਬਟਾਲੀਅਨ ਦੀ ਟੀਮ ਨੂੰ ਸੋਨਪੁਰ ਅਤੇ ਢੋਂਡਰੀਬੇੜਾ ਪਿੰਡਾਂ ਵਿਚਾਲੇ ਸੜਕ ਬਣਾਉਣ ਦੇ ਕੰਮ ਦੀ ਸੁਰੱਖਿਆ ਲਈ ਸੋਮਵਾਰ ਸਵੇਰੇ ਭੇਜਿਆ ਗਿਆ ਸੀ। -ੲੇਜੰਸੀ



Most Read

2024-09-22 08:49:11