Breaking News >> News >> The Tribune


ਮੋਦੀ ਵੱਲੋਂ ਸੀਸੀਐੱਸ ਦੀ ਮੀਟਿੰਗ ’ਚ ਸੁਰੱਖਿਆ ਹਾਲਾਤ ਦੀ ਸਮੀਖਿਆ


Link [2022-03-14 15:37:27]



ਨਵੀਂ ਦਿੱਲੀ, 13 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੀਆਂ ਸੁਰੱਖਿਆ ਤਿਆਰੀਆਂ ਅਤੇ ਯੂਕਰੇਨ 'ਚ ਜਾਰੀ ਜੰਗ ਦੇ ਸੰਦਰਭ 'ਚ ਮੌਜੂਦਾ ਆਲਮੀ ਹਾਲਾਤ ਦੀ ਸਮੀਖਿਆ ਲਈ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸਰਹੱਦੀ ਇਲਾਕਿਆਂ ਦੇ ਨਾਲ ਸਮੁੰਦਰੀ ਤੇ ਹਵਾਈ ਖੇਤਰ 'ਚ ਭਾਰਤ ਦੀਆਂ ਸੁਰੱਖਿਆ ਤਿਆਰੀਆਂ ਸਬੰਧੀ ਪ੍ਰਗਤੀ ਤੇ ਹੋਰ ਪੱਖਾਂ ਦੀ ਜਾਣਕਾਰੀ ਦਿੱਤੀ ਗਈ।

ਬਿਆਨ 'ਚ ਕਿਹਾ ਗਿਆ, 'ਪ੍ਰਧਾਨ ਮੰਤਰੀ ਨੂੰ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦੇ ਨਾਲ ਹੀ ਗੁਆਂਢੀ ਮੁਲਕਾਂ ਦੇ ਕੁਝ ਨਾਗਰਿਕਾਂ ਨੂੰ ਕੱਢਣ ਲਈ ਚਲਾਏ ਜਾ ਰਹੇ 'ਅਪਰੇਸ਼ਨ ਗੰਗਾ' ਸਮੇਤ ਯੂਕਰੇਨ 'ਚ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਦੀ ਵੀ ਜਾਣਕਾਰੀ ਦਿੱਤੀ ਗਈ।' ਪ੍ਰਧਾਨ ਮੰਤਰੀ ਨੇ ਖਾਰਕੀਵ 'ਚ ਜਾਨ ਗੁਆਉਣ ਵਾਲੇ ਨਵੀਨ ਸ਼ੇਖਰੱਪਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ। ਭਾਰਤੀ ਵਿਦਿਆਰਥੀ ਸ਼ੇਖਰੱਪਾ ਯੂਕਰੇਨ 'ਚ ਪੜ੍ਹਾਈ ਕਰ ਰਿਹਾ ਸੀ ਅਤੇ ਯੂਕਰੇਨ 'ਤੇ ਰੂਸੀ ਹਮਲੇ ਮਗਰੋਂ ਗੋਲਾਬਾਰੀ 'ਚ ਉਸ ਦੀ ਮੌਤ ਹੋ ਗਈ ਸੀ। ਭਾਰਤ ਨੇ ਜੰਗ ਦੀ ਮਾਰ ਹੇਠ ਆਏ ਮੁਲਕ ਤੋਂ ਵਿਦਿਆਰਥੀਆਂ ਸਮੇਤ ਆਪਣੇ ਜ਼ਿਆਦਾਤਰ ਨਾਗਰਿਕ ਬਾਹਰ ਕੱਢ ਲਏ ਹਨ।

ਮੀਟਿੰਗ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਸ਼ਾਮਲ ਹੋਏ। ਨਾਲ ਹੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ 'ਚ ਹਾਜ਼ਰ ਸਨ। -ਪੀਟੀਆਈ



Most Read

2024-09-22 01:56:53