Breaking News >> News >> The Tribune


ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਏਗਾ ਸਹਿਕਾਰਤਾ ਖੇਤਰ: ਸ਼ਾਹ


Link [2022-03-14 15:37:27]



ਤਾਪੀ, 13 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਰਤ ਨੂੰ ਪੰਜ ਖਰਬ ਡਾਲਰ ਦੀ ਆਰਥਿਕਤਾ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫ਼ਨੇ ਨੂੰ ਪੂਰਾ ਕਰਨ 'ਚ ਸਹਿਕਾਰੀ ਖੇਤਰ ਵੱਡੀ ਭੂਮਿਕਾ ਨਿਭਾਏਗਾ। ਸੂਰਤ ਜ਼ਿਲ੍ਹੇ 'ਚ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਡ ਦੇ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇੱਕ ਮਜ਼ਬੂਤ ਸਹਿਕਾਰੀ ਖੇਤਰ ਆਤਮਨਿਰਭਰ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰ ਸਕਦਾ ਹੈ। ਉਨ੍ਹਾਂ ਕਿਹਾ, 'ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਆਉਂਦੇ ਦਿਨਾਂ 'ਚ ਦੇਸ਼ ਨੂੰ ਪੰਜ ਖਰਬ ਡਾਲਰ ਦੀ ਆਰਥਿਕਤਾ ਬਣਾਉਣ 'ਚ ਸਹਿਕਾਰਤਾ ਖੇਤਰ ਵੱਡੀ ਭੂਮਿਕਾ ਨਿਭਾਏਗਾ।' ਉਨ੍ਹਾਂ ਇੱਥੇ ਸੁਮੁਲ ਡੇਅਰੀ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਜੇਕਰ ਸੁਮੁਲ ਮਜ਼ਬੂਤ ਹੁੰਦੀ ਹੈ ਤਾਂ ਇਸ ਦਾ ਫਾਇਦਾ ਇਸ ਨਾਲ ਜੁੜੇ ਢਾਈ ਲੱਖ ਦੁੱਧ ਉਤਪਾਦਕ ਮੈਂਬਰਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਨਿੱਜੀ ਖੇਤਰ ਦੀ ਡੇਅਰੀ ਮਜ਼ਬੂਤ ਹੋਵੇ ਤਾਂ ਸਿਰਫ਼ ਪੰਜ ਜਣਿਆਂ ਨੂੰ ਲਾਭ ਮਿਲਦਾ ਹੈ ਪਰ ਜੇਕਰ ਸਹਿਕਾਰੀ ਖੇਤਰ ਮਜ਼ਬੂਤ ਬਣੇ ਤਾਂ ਦੇਸ਼ ਦੇ ਕਿਸਾਨਾਂ, ਪਸ਼ੂ ਪਾਲਕਾਂ ਤੇ ਮਾਲਕਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਆਤਮ ਨਿਰਭਰ ਭਾਰਤ ਦਾ ਵਿਚਾਰ ਵਿਕਾਸ ਕਰਦਾ ਹੈ। ਉਨ੍ਹਾਂ ਮੌਕੇ 'ਤੇ ਹਾਜ਼ਰ ਲੋਕਾਂ ਨੂੰ ਦੇਸ਼ ਦੇ ਸਹਿਕਾਰੀ ਖੇਤਰ ਨੂੰ ਦੁਨੀਆ 'ਚ ਸਭ ਤੋਂ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। -ਪੀਟੀਆਈ



Most Read

2024-09-22 10:39:49