Breaking News >> News >> The Tribune


ਕੇਂਦਰ ਨੇ ਈਪੀਐੱਫ ’ਚ ਕਟੌਤੀ ਕਰਕੇ ਇੱਕ ਹੋਰ ‘ਤੋਹਫ਼ਾ’ ਦਿੱਤਾ: ਮਮਤਾ


Link [2022-03-14 15:37:27]



ਕੋਲਕਾਤਾ, 14 ਮਾਰਚ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਂਪਲਾਈਜ਼ ਪ੍ਰੌਵੀਡੈਂਟ ਫੰਡ (ਈਪੀਐੱਫ) ਵਿਆਜ ਦਰਾਂ ਵਿੱਚ ਕਟੌਤੀ ਕਰਨ 'ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ।

ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿੱਚ ਜਿੱਤ ਮਗਰੋਂ ਲੋਕਾਂ ਨੂੰ ਦਿੱਤਾ ਗਿਆ ਇਹ ਇੱਕ ਹੋਰ ਤੋਹਫ਼ਾ ਹੈ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਮਧਵਰਗ ਨੂੰ ਇਸ 'ਲੋਕ ਵਿਰੋਧੀ' ਕਦਮ ਖ਼ਿਲਾਫ਼ ਇੱਕਜੁਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਬੈਨਰਜੀ ਨੇ ਟਵੀਟ ਕੀਤਾ, ''ਯੂਪੀ ਦੀ ਜਿੱਤ ਮਗਰੋਂ ਭਾਜਪਾ ਸਰਕਾਰ ਨੇ ਫੌਰੀ ਆਪਣਾ ਗਿਫਟ ਕਾਰਡ ਲਿਆਂਦਾ! ਇਸ ਨੇ, ਤੁਰੰਤ, ਈਪੀਐੱਫ 'ਤੇ ਚਾਰ ਦਹਾਕਿਆਂ ਦੇ ਹੇਠਲੇ ਪੱਧਰ ਤੱਕ ਵਿਆਜ ਦਰ ਘਟਾਉਣ ਦੀ ਤਜਵੀਜ਼ ਲਿਆ ਕੇ ਖ਼ੁਦ ਨੂੰ ਬੇਪਰਦ ਕੀਤਾ।'' ਈਪੀਐੱਫਓ ਨੇ ਬੀਤੇ ਦਿਨੀਂ ਈਪੀਐੱਫ 'ਤੇ ਵਿੱਤੀ ਸਾਲ 2021-22 ਲਈ ਵਿਆਜ ਦਰ 8.5 ਤੋਂ ਘਟਾ ਕੇ 8.1 ਕਰਨ ਦੀ ਤਜਵੀਜ਼ ਰੱਖੀ ਹੈ। ਬੈਨਰਜੀ ਨੇ ਲਿਖਿਆ, ''ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਦੇਸ਼ ਦੇ ਮੱਧ ਅਤੇ ਨਿਮਨ ਮੱਧਵਰਗ ਦੇ ਮਜ਼ਦੂਰ ਅਤੇ ਮੁਲਾਜ਼ਮ ਮਹਾਮਾਰੀ ਤੋਂ ਪ੍ਰਭਾਵਿਤ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।'' -ਪੀਟੀਆਈ



Most Read

2024-09-22 01:36:30