Breaking News >> News >> The Tribune


ਅਸ਼ੋਕ ਖੇਮਕਾ ਦੇ ‘ਆਪ’ ਿਵੱਚ ਸ਼ਾਮਲ ਹੋਣ ਦੀ ਚਰਚਾ ਨੇ ਜ਼ੋਰ ਫੜਿਆ


Link [2022-03-14 15:37:27]



ਟਿ੍ਰਬਿਊਨ ਿਨਊਜ਼ ਸਰਵਿਸ

ਨਵੀਂ ਦਿੱਲੀ (ਟਨਸ):

ਆਈਏਐੱਸ ਅਧਿਕਾਰੀ ਅਸ਼ੋਕ ਖੇਮਕਾ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਚਰਚਾ ਮੁੜ ਤੋਂ ਜ਼ੋਰ ਫੜ ਗਈ ਹੈ। ਦੱਸਣਯੋਗ ਹੈ ਕਿ 'ਆਪ' ਹਰਿਆਣਾ ਦੀ ਸਿਆਸਤ 'ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ 'ਆਪ' ਦੇ ਸੂਤਰਾਂ ਦਾ ਕਹਿਣਾ ਹੈ ਕਿ ਖੇਮਕਾ ਜਿਨ੍ਹਾਂ ਹਾਲੇ ਤੱਕ ਸਿਆਸਤ ਤੋਂ ਦੂਰੀ ਬਣਾਈ ਹੋਈ ਸੀ, ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਤੇ ਹਰਿਆਣਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਮੁੱਖ ਸਲਾਹਕਾਰ ਬਣ ਸਕਦੇ ਹਨ। ਸੂਬੇ ਵਿਚ ਚੋਣਾਂ 2024 ਵਿਚ ਹਨ। ਖੇਮਕਾ ਜੋ ਕਿ 1991 ਬੈਚ ਦੇ ਅਧਿਕਾਰੀ ਹਨ, ਦੇ 30 ਸਾਲਾ ਕਰੀਅਰ ਵਿਚ 54 ਤਬਾਦਲੇ ਹੋ ਚੁੱਕੇ ਹਨ।

'ਆਪ' ਲੰਮੇ ਸਮੇਂ ਤੋਂ ਉਨ੍ਹਾਂ ਨੂੰ ਸਿਆਸਤ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ 'ਆਪ' ਨੇ ਖੇਮਕਾ ਨੂੰ 2014 ਵਿਚ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਜਦ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਸਨ। ਸੂਤਰਾਂ ਨੇ ਕਿਹਾ ਕਿ ਚੀਜ਼ਾਂ ਹੁਣ ਬਹੁਤ ਬਦਲ ਗਈਆਂ ਹਨ ਤੇ ਪਾਰਟੀ ਨੇ ਪੰਜਾਬ ਵਿਚ ਵੀ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੁਆਂਢੀ ਸੂਬਿਆਂ ਹਰਿਆਣਾ ਤੇ ਹਿਮਾਚਲ ਵਿਚ ਵੀ ਇਸ ਜਿੱਤ ਦਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਸੰਨ 2013 ਵਿਚ ਜਦ ਖੇਮਕਾ ਨੂੰ 'ਆਪ' ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਸੀ ਤਾਂ ਉਸ ਵੇਲੇ ਚਰਚਾ ਸੀ ਕਿ ਕੇਜਰੀਵਾਲ ਉਨ੍ਹਾਂ ਨੂੰ ਹਰਿਆਣਾ ਵਿਚ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਖੇਮਕਾ ਤੇ ਕੇਜਰੀਵਾਲ ਦੀ ਸਾਂਝ ਆਈਆਈਟੀ ਖੜਗਪੁਰ ਦੇ ਸਮੇਂ ਤੋਂ ਹੈ। ਦੋਵੇਂ 1980 ਵਿਚ ਉੱਥੇ ਇਕੱਠੇ ਪੜ੍ਹੇ ਹਨ।



Most Read

2024-09-22 01:16:08