World >> The Tribune


ਚੀਨ ’ਚ ਕੋਵਿਡ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਦੋ ਸਾਲ ’ਚ ਸਭ ਤੋਂ ਵੱਧ


Link [2022-03-13 09:34:33]



ਪੇਈਚਿੰਗ, 13 ਮਾਰਚ

ਚੀਨ ਵਿੱਚ ਸ਼ਨਿਚਰਵਾਰ ਨੂੰ ਦੋ ਸਾਲਾਂ ਵਿੱਚ ਕੋਵਿਡ-19 ਦੇ ਸਭ ਤੋਂ ਵੱਧ ਰੋਜ਼ਾਨਾ ਮਾਮਲੇ ਦਰਜ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਪੇਈਚਿੰਗ ਵਿੱਚ 20 ਮਰੀਜ਼ਾਂ ਸਮੇਤ ਕਰੀਬ ਦੋ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਸ਼ਨਿਚਰਵਾਰ ਨੂੰ ਚੀਨੀ ਮੁੱਖ ਭੂਮੀ 'ਤੇ ਕੋਵਿਡ -19 ਦੇ 1,807 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 131 ਮਰੀਜ਼ ਬਾਹਰੋਂ ਆੲੇ ਹਨ। ਕਮਿਸ਼ਨ ਨੇ ਕਿਹਾ ਕਿ ਸਥਾਨਕ ਲਾਗ ਦੇ ਨਵੇਂ ਮਾਮਲਿਆਂ ਵਿੱਚ 1,412 ਮਰੀਜ਼ ਜਿਲਿਨ ਸੂਬੇ ਦੇ ਹਨ, ਜਿਥੇ ਚੀਨ ਨੇ ਰਾਜਧਾਨੀ ਚਾਂਗਚੁਨ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪਿਛਲੇ ਸ਼ੁੱਕਰਵਾਰ ਨੂੰ ਤਾਲਾਬੰਦੀ ਲਾਗੂ ਕਰਨ ਦਾ ਹੁਕਮ ਦਿੱਤਾ ਸੀ। ਇਸ ਸ਼ਹਿਰ ਵਿੱਚ 90 ਲੱਖ ਦੀ ਆਬਾਦੀ ਰਹਿੰਦੀ ਹੈ। ਚਾਂਗਚੁਨ ਤੋਂ ਇਲਾਵਾ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਪੰਜ ਲੱਖ ਦੀ ਆਬਾਦੀ ਵਾਲੇ ਸ਼ਾਨਡੋਂਗ ਸੂਬੇ ਦੇ ਯੂਚੇਂਗ ਵਿੱਚ ਵੀ ਤਾਲਾਬੰਦੀ ਦਾ ਆਦੇਸ਼ ਦਿੱਤਾ ਹੈ।



Most Read

2024-09-21 03:07:37