World >> The Tribune


ਰੂਸ ਗੋਲੀਬੰਦੀ ਦਾ ਐਲਾਨ ਕਰੇ, ਮੈਂ ਪੂਤਿਨ ਨਾਲ ਇਜ਼ਰਾਇਲ ਵਿੱਚ ਗੱਲਬਾਤ ਲਈ ਤਿਆਰ ਹਾਂ: ਜ਼ੇਲੈਂਸਕੀ


Link [2022-03-13 05:14:05]



ਕੀਵ, 12 ਮਾਰਚ

ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਜੇਕਰ ਰੂਸ ਪਹਿਲਾਂ ਗੋਲੀਬੰਦੀ ਦਾ ਐਲਾਨ ਕਰਦਾ ਹੈ ਤਾਂ ਉਹ ਇਜ਼ਰਾਇਲ ਵਿੱਚ ਰੂਸੀ ਸਦਰ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਲਈ ਤਿਆਰ ਹਨ। ਯੂਕਰੇਨੀ ਸਦਰ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ ਨੂੰ ਕਿਹਾ ਕਿ ਉਹ ਯੋਰੋਸ਼ਲਮ ਵਿਚ ਪੂਤਿਨ ਨੂੰ ਮਿਲਣ ਲਈ ਤਿਆਰ ਹੈ। ਬੈਨੇਟ ਨੇ ਪਿਛਲੇ ਦਿਨਾਂ ਵਿਚ ਪੂਤਿਨ ਨਾਲ ਮਾਸਕੋ ਵਿੱਚ ਮੁਲਾਕਾਤ ਕੀਤੀ ਹੈ ਤੇ ਉਹ ਲਗਾਤਾਰ ਜ਼ੇਲੈਂਸਕੀ ਅਤੇ ਫਰਾਂਸ ਤੇ ਜਰਮਨੀ ਦੇ ਆਗੂਆਂ ਦੇ ਸੰਪਰਕ ਵਿੱਚ ਹਨ। ਜ਼ੇਲੈਂਸਕੀ ਨੇ ਕਿਹਾ ਕਿ ਬੈਨੇਟ ਨੇ ਉਨ੍ਹਾਂ ਨੂੰ ਪੂਤਿਨ ਨਾਲ ਹੋਈ ਮੁਲਾਕਾਤ ਬਾਰੇ ਦੱਸਿਆ ਹੈ, ਹਾਲਾਂਕਿ ਯੂਕਰੇਨੀ ਸਦਰ ਨੇ ਬਹੁਤੀ ਤਫ਼ਸੀਲ ਸਾਂਝਿਆਂ ਕਰਨ ਤੋਂ ਨਾਂਹ ਕਰ ਦਿੱਤੀ। ਪੂਤਿਨ ਇਸ ਤੋਂ ਪਹਿਲਾਂ ਜ਼ੇਲੈਂਸਕੀ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਕਈ ਵਾਰ ਨਜ਼ਰਅੰਦਾਜ਼ ਕਰ ਚੁੱਕੇ ਹਨ। -ਏਪੀ



Most Read

2024-09-21 03:08:58