Breaking News >> News >> The Tribune


ਦੇਸ਼ ਦੀ ਸੁਰੱਖਿਆ ਪ੍ਰਣਾਲੀ ’ਚ ਨਹੀਂ ਹੋਏ ਲੋੜੀਂਦੇ ਸੁਧਾਰ: ਮੋਦੀ


Link [2022-03-13 05:14:03]



ਗਾਂਧੀਨਗਰ, 12 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇ ਨਿਰਾਸ਼ਾ ਪ੍ਰਗਟਾਈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੁਰੱਖਿਆ ਪ੍ਰਣਾਲੀ ਵਿੱਚ ਲੋੜ ਦੇ ਬਾਵਜੂਦ ਸ਼ਾਇਦ ਹੀ ਕੋਈ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਇਸ ਧਾਰਨਾ, ਕਿ ਸੁਰੱਖਿਆ ਏਜੰਸੀਆਂ, ਖਾਸਕਰ ਪੁਲੀਸ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ, ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਸ੍ਰੀ ਮੋਦੀ ਇੱਥੇ ਕੌਮੀ ਰੱਖਿਆ ਯੂੁਨੀਵਰਸਿਟੀ (ਆਰਆਰਯੂ) ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਮਗਰੋਂ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਨੇ ਕਿਹਾ, ''ਆਜ਼ਾਦੀ ਤੋਂ ਬਾਅਦ ਦੇਸ਼ ਦੀ ਸੁਰੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੀ ਲੋੜ ਸੀ, ਪਰ ਸ਼ਾਇਦ ਹੀ ਕੋਈ ਸੁਧਾਰ ਕੀਤਾ ਗਿਆ।'' ਮੋਦੀ ਨੇ ਸੁਰੱਖਿਆ ਪ੍ਰਣਾਲੀ ਵਿੱਚ ਸ਼ਾਮਲ ਸਾਰੇ ਮੁਲਾਜ਼ਮਾਂ ਨੂੰ ਪੂਰੀ ਸਿਖਲਾਈ ਦੇਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਕੌਮੀ ਰੱਖਿਆ ਯੂਨੀਵਰਸਿਟੀ ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਕਿਹਾ, ''ਇੱਕ ਕਾਲਜ ਜਾਂ ਯੂਨੀਵਰਸਿਟੀ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਮੈਂ ਤੁਹਾਨੂੰ ਦੋ ਉਦਾਹਰਨਾਂ ਦੇਵਾਂਗਾ। ਪਹਿਲੀ, ਅਹਿਮਦਾਬਾਦ ਵਿੱਚ 60 ਵਰ੍ਹੇ ਪਹਿਲਾਂ ਕੁਝ ਕਾਰੋਬਾਰੀਆਂ ਨੇ ਇੱਕ ਮੈਡੀਕਲ ਕਾਲਜ ਸਥਾਪਤ ਕੀਤਾ ਸੀ, ਜਿਸ ਦੀ ਬਦੌਲਤ ਗੁਜਰਾਤ ਫਾਰਮਾ ਸੈਕਟਰ ਵਿੱਚ ਦੇਸ਼ ਵਿਚੋਂ ਮੋਹਰੀ ਸੂਬਾ ਬਣ ਗਿਆ।'' ਉਨ੍ਹਾਂ ਕਿਹਾ, ''ਇਸੇ ਤਰ੍ਹਾਂ, ਉਸ ਸਮੇਂ ਆਈਆਈਐੱਮ ਦੀ ਸਥਾਪਨਾ ਵੀ ਕੀਤੀ ਗਈ ਸੀ, ਜਿਹੜੀ ਅੱਜ ਦੁਨੀਆਂ ਭਰ 'ਚ ਨਿਪੁੰਨ ਪ੍ਰਬੰਧਕ ਅਤੇ ਕਾਰੋਬਾਰੀ ਆਗੂ ਦੇ ਰਿਹਾ ਹੈ। ਮੈਂ ਆਰਆਰਯੂ ਤੋਂ ਇਸੇ ਤਰਜ 'ਤੇ ਸੁਰੱਖਿਆ ਖੇਤਰ ਵਿੱਚ ਨਿਪੁੰਨ ਆਗੂ ਤਿਆਰ ਕਰਨ ਦੀ ਉਮੀਦ ਕਰਦਾ ਹਾਂ।'' -ਪੀਟੀਆਈ

ਪ੍ਰਧਾਨ ਮੰਤਰੀ ਵੱਲੋਂ ਗਾਂਧੀਨਗਰ ਵਿੱਚ ਰੋਡ ਸ਼ੋਅ

ਗਾਂਧੀਨਗਰ: ਗੁਜਰਾਤ ਦੌਰੇ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗਾਂਧੀਨਗਰ ਵਿੱਚ ਰੋਡ ਸ਼ੋਅ ਕੀਤਾ ਹੈ। ਸੂਬੇ ਵਿੱਚ ਇਹ ਉਨ੍ਹਾਂ ਦਾ ਦੂਜਾ ਰੋਡ ਸ਼ੋਅ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਾਂਧੀਨਗਰ ਵਿੱਚ ਮੋਦੀ ਦਾ ਰੋਡ ਸ਼ੋਅ ਦੇਹਗਾਮ ਸ਼ਹਿਰ ਤੋਂ ਸ਼ੁਰੂ ਹੋ ਕੇ ਲਵਦ ਪਿੰਡ ਵਿੱਚ ਕੌਮੀ ਰੱਖਿਆ ਯੂਨੀਵਰਸਿਟੀ ਕੋਲ ਜਾ ਕੇ ਖਤਮ ਹੋਇਆ। ਰੋਡ ਸ਼ੋਅ ਦੌਰਾਨ ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਮੁਤਾਬਕ ਸ੍ਰੀ ਮੋਦੀ ਇੱਥੇ ਰਾਜ ਭਵਨ ਤੋਂ ਇੱਕ ਕਾਰ ਰਾਹੀਂ ਨਿਕਲੇ ਅਤੇ ਫਿਰ ਦੇਹਗਾਮ ਪਹੁੰਚ ਕੇ ਇੱਕ ਖੁੱਲ੍ਹੀ ਜੀਪ ਵਿੱਚ ਸਵਾਰ ਹੋ ਗਏ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਨ। -ਪੀਟੀਆਈ



Most Read

2024-09-22 10:33:27