Breaking News >> News >> The Tribune


ਦੇਸ਼ ਹਿੱਤ ’ਚ ਧਰਮ ਨਿਰਪੱਖ ਪਾਰਟੀਆਂ ਦਾ ਇਕਜੁੱਟ ਹੋਣਾ ਜ਼ਰੂਰੀ: ਦੇਵੇਗੌੜਾ


Link [2022-03-13 05:14:03]



ਬੰਗਲੂਰੂ, 12 ਮਾਰਚ

ਜਨਤਾ ਦਲ (ਐੱਸ) ਦੇ ਸੀਨੀਅਰ ਆਗੂ ਐੱਚ.ਡੀ. ਦੇਵੇਗੌੜਾ ਨੇ ਅੱਜ ਕਿਹਾ ਕਿ ਜੇਕਰ ਕਾਂਗਰਸ ਸਮੇਤ ਸਾਰੀਆਂ ਧਰਮ ਨਿਰਪੱਖ ਪਾਰਟੀਆਂ ਦੇਸ਼ ਦੇ ਹਿੱਤ 'ਚ ਇਕਜੁੱਟ ਹੋ ਜਾਣ ਤਾਂ ਬਹੁਤ ਚੰਗਾ ਹੋਵੇਗਾ। ਉਨ੍ਹਾਂ ਨਾਲ ਹੀ ਭਾਜਪਾ ਨੂੰ ਦੇਸ਼ ਭਰ 'ਚ ਫੈਲਾਉਣ ਦੀ ਪ੍ਰਤੀਬੱਧਤਾ ਪੂਰੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਜੋ ਪੰਜ ਰਾਜਾਂ ਦੇ ਚੋਣ ਨਤੀਜੇ ਆਉਣ ਤੋਂ ਤੁਰੰਤ ਬਾਅਦ ਗੁਜਰਾਤ ਦੌਰੇ 'ਤੇ ਹਨ ਜਿੱਥੇ ਇਸ ਸਾਲ ਦੇ ਅਖੀਰ 'ਚ ਚੋਣਾਂ ਹੋਣੀਆਂ ਹਨ।

ਸਾਬਕਾ ਪ੍ਰਧਾਨ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਮੇਰਾ ਮਕਸਦ ਮੌਜੂਦਾ ਸਿਆਸੀ ਹਾਲਾਤ 'ਚ ਆਪਣੀ ਪਾਰਟੀ ਨੂੰ ਬਚਾਉਣਾ ਤੇ ਅੱਗੇ ਵਧਾਉਣਾ ਹੈ। ਕਾਂਗਰਸ ਦੀ ਅੱਜ ਕੀ ਹਾਲਤ ਹੈ? ਕਿਸੇ ਖੇਤਰੀ ਪਾਰਟੀ ਲਈ ਬਹੁਤ ਸੀਮਤ ਥਾਵਾਂ ਹੁੰਦੀਆਂ ਹਨ। ਬਹੁਤ ਚੰਗਾ ਹੋਵੇ ਜੇਕਰ ਕਾਂਗਰਸ ਸਮੇਤ ਸਾਰੀਆਂ ਧਰਮ ਨਿਰਪੱਖ ਪਾਰਟੀਆਂ ਦੇਸ਼ 'ਚ ਹਿੱਤ 'ਚ ਇਕਜੁੱਟ ਹੋ ਜਾਣ।' ਕੁਝ ਦਿਨ ਪਹਿਲਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਨੂੰ ਦੇਸ਼ ਭਰ 'ਚ ਫੈਲਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, 'ਇਹ ਜਿੱਤ ਮੋਦੀ ਦੀ ਹੈ। ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਉਹ ਗੁਜਰਾਤ ਚਲੇ ਗਏ ਤੇ ਦੋ ਦਿਨ ਤੋਂ ਉੱਥੇ ਟਿਕੇ ਹੋਏ ਹਨ। ਸਾਡੇ ਅੰਦਰ ਵੀ ਅਜਿਹੀ ਭਾਵਨਾ ਹੋਣੀ ਚਾਹੀਦੀ ਹੈ।' -ਪੀਟੀਆਈ



Most Read

2024-09-22 01:48:29