Breaking News >> News >> The Tribune


ਉੱਤਰੀ ਕਮਾਂਡ ਦੇ ਮੁਖੀ ਵੱਲੋਂ ਸ੍ਰੀਨਗਰ ਦਾ ਦੌਰਾ


Link [2022-03-13 05:14:03]



ਸ੍ਰੀਨਗਰ, 12 ਮਾਰਚ

ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫ਼ਨੀਨੈਂਟ ਜਨਰਲ ਉਪੇਂਦਰ ਦਿਵੇਦੀ ਵੱਲੋਂ ਅੱਜ ਸ੍ਰੀਨਗਰ ਅਤੇ ਇੱਥੇ ਸਥਿਤ ਬੀ.ਬੀ. ਕੈਂਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਲੈਫ਼ਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਤੇ ਹੋਰ ਸਾਰੇ ਰੈਂਕਾਂ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਜੰਮੂ ਕਸ਼ਮੀਰ ਵਿਚ ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਮੇਜਰ ਸੰਕਲਪ ਯਾਦਵ ਅਤੇ ਡਿਊਟੀ ਦੌਰਾਨ ਇਕ ਸੜਕ ਹਾਦਸੇ 'ਚ ਸ਼ਹੀਦ ਹੋਏ ਲਾਂਸ ਹਵਲਦਾਰ ਬੀ ਚੰਦਰਸ਼ੇਖਰ ਰੂਪਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਜਾਣਕਾਰੀ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਮੇਜਰ ਯਾਦਵ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਗੁਰੇਜ਼ ਖੇਤਰ ਵਿਚ ਇਕ ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋ ਗਏ ਸਨ ਜਦਕਿ ਲਾਂਸ ਹਵਲਦਾਰ ਰੂਪ ਚੰਦ ਦੀ ਕੁਪਵਾੜਾ ਵਿਚ ਕਲਾਰੂਸ ਨੇੜੇ ਇਕ ਹਾਦਸੇ 'ਚ ਮੌਤ ਹੋ ਗਈ ਸੀ। -ਪੀਟੀਆਈ



Most Read

2024-09-22 10:46:45