Breaking News >> News >> The Tribune


ਗੋਆ: ਸਾਵੰਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ


Link [2022-03-13 05:14:03]



ਪਣਜੀ, 12 ਮਾਰਚ

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਰਾਜ 'ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਕਰਨ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਵੰਤ ਦੀ ਪਾਰਟੀ (ਭਾਰਤੀ ਜਨਤਾ ਪਾਰਟੀ) ਦੋ ਦਿਨ ਪਹਿਲਾਂ ਆਏ ਚੋਣ ਚੋਣ ਨਤੀਜਿਆਂ 'ਚ 40 ਮੈਂਬਰੀ ਵਿਧਾਨ ਸਭਾ 'ਚ 20 ਸੀਟਾਂ ਜਿੱਤ ਕੇ ਰਾਜ 'ਚ ਇਕੱਲੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਸਾਵੰਤ ਨੇ ਅੱਜ ਦੁਪਹਿਰ ਰਾਜ ਭਵਨ 'ਚ ਰਾਜਪਾਲ ਪੀ.ਐੱਸ. ਸ੍ਰੀਧਰਨ ਪਿੱਲਈ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪਿਆ। ਬਾਅਦ ਵਿੱਚ ਸਾਵੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਤੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਨੂੰ ਨਿਗਰਾਨ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਰਾਜਪਾਲ ਨੇ ਕਿਹਾ, 'ਭਾਰਤ 'ਚ ਇਹ ਰਵਾਇਤ ਰਹੀ ਹੈ ਕਿ ਲੋਕ ਫਤਵੇ ਤੋਂ ਬਾਅਦ ਮੁੱਖ ਮੰਤਰੀ ਆਪਣਾ ਅਸਤੀਫਾ ਸੌਂਪਦੇ ਹਨ ਤੇ ਬਦਲਵਾਂ ਪ੍ਰਬੰਧ ਕੀਤਾ ਜਾਂਦਾ ਹੈ। ਅਜਿਹਾ ਪ੍ਰਬੰਧ ਹੋਣ ਤੱਕ ਮੈਂ ਸਾਵੰਤ ਨੂੰ ਨਿਗਰਾਨ ਮੁੱਖ ਮੰਤਰੀ ਨਿਯੁਕਤ ਕਰ ਰਿਹਾ ਹਾਂ।' ਸਾਵੰਤ ਨੇ ਕਿਹਾ ਕਿ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਬੀਤੇ ਦਿਨ ਮੰਤਰੀ ਮੰਡਲ ਨੇ 13 ਮਾਰਚ ਨੂੰ ਸਦਨ ਭੰਗ ਕਰਨ ਦੀ ਸਿਫਾਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ



Most Read

2024-09-22 02:07:48