World >> The Tribune


ਸਾਊਦੀ ਅਰਬ ਵਿੱਚ ਤੇਲ ਕਾਰਖਾਨੇ ’ਤੇ ਡਰੋਨ ਹਮਲਾ


Link [2022-03-12 16:20:54]



ਰਿਆਦ, 11 ਮਾਰਚ

ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਇੱਕ ਤੇਲ ਸੋਧ ਕਾਰਖਾਨੇ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ, ਜਿਸ ਨਾਲ ਉੱਥੇ ਮਾਮੂਲੀ ਅੱਗ ਲੱਗ ਗਈ। ਹਾਲਾਂਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਸਪਲਾਈ ਪ੍ਰਭਾਵਿਤ ਹੋਈ ਹੈ। ਊਰਜਾ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਬਿਆਨ ਵਿੱਚ ਇਹ ਨਹੀਂ ਦੱਸਿਆ ਕਿ ਇਹ ਡਰੋਨ ਹਮਲਾ ਕਿੱਥੋਂ ਕੀਤਾ ਗਿਆ ਸੀ। ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਵੀ ਨਹੀਂ ਲਈ। ਦੇਸ਼ ਦੇ ਤੇਲ ਕਾਰਖਾਨਿਆਂ 'ਤੇ ਯਮਨ ਦੇ ਹੂਤੀ ਬਾਗ਼ੀਆਂ ਨੇ ਪਹਿਲਾਂ ਵੀ ਕਈ ਹਮਲੇ ਕੀਤੇ ਹਨ। ਹਮਲਾ ਵੀਰਵਾਰ ਸਵੇਰੇ ਲਗਪਗ 4.40 ਵਜੇ ਕੀਤਾ ਗਿਆ ਸੀ। -ਏਪੀ



Most Read

2024-09-21 03:03:58