World >> The Tribune


ਚੀਨ ਦੇ ਬਣੇ ਜੈੱਟ ਪਾਕਿਸਤਾਨੀ ਹਵਾਈ ਸੈਨਾ ’ਚ ਸ਼ਾਮਲ


Link [2022-03-12 16:20:54]



ਇਸਲਾਮਾਬਾਦ, 11 ਮਾਰਚ

ਪਾਕਿਸਤਾਨ ਨੇ ਅੱਜ ਚੀਨ ਦੇ ਬਣੇ ਜੇ-10ਸੀ ਬਹੁਮੰਤਵੀ ਲੜਾਕੂ ਜੈੱਟਾਂ ਨੂੰ ਹਵਾਈ ਸੈਨਾ 'ਚ ਸ਼ਾਮਲ ਕਰ ਲਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨੀ ਹਵਾਈ ਸੈਨਾ ਦੇ ਅਟਕ ਜ਼ਿਲ੍ਹੇ ਦੇ ਮਿਨਹਾਸ ਕਾਮਰਾ ਬੇਸ 'ਚ ਨਵੇਂ ਲੜਾਕੂ ਜੈੱਟਾਂ ਨੂੰ ਸ਼ਾਮਲ ਕੀਤਾ। ਇਮਰਾਨ ਨੇ ਭਾਰਤ ਵੱਲੋਂ ਫਰਾਂਸ ਤੋਂ ਖ਼ਰੀਦੇ ਗਏ ਰਾਫ਼ਾਲ ਜੈੱਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਖ਼ਿੱਤੇ 'ਚ ਅਸੰਤੁਲਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਬਰਾਬਰੀ ਲਈ ਮੁਲਕ ਦੀ ਰੱਖਿਆ ਪ੍ਰਣਾਲੀ 'ਚ ਇਹ ਜੈੱਟ ਸ਼ਾਮਲ ਕੀਤੇ ਜਾ ਰਹੇ ਹਨ।



Most Read

2024-09-21 03:10:17