Sport >> The Tribune


ਮੈਚ ’ਚ ਗੁਲਾਬੀ ਗੇਂਦ ਨੂੰ ਸਮਝਣ ਦਾ ਕੋਈ ਤੈਅ ਪੈਮਾਨਾ ਨਹੀਂ: ਬੁਮਰਾਹ


Link [2022-03-12 16:20:52]



ਬੰਗਲੌਰ: ਭਾਰਤ ਦੇ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਅੱਜ ਕਿਹਾ ਕਿ ਕ੍ਰਿਕਟਰਾਂ ਨੂੰ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡਦੇ ਸਮੇਂ ਮਾਨਸਿਕ ਤੌਰ 'ਤੇ ਤਾਲਮੇਲ ਬਿਠਾਉਣਾ ਹੁੰਦਾ ਹੈ, ਪਰ ਇਸ ਦੇ ਲਈ ਕੋਈ ਤੈਅ ਮਾਪਦੰਡ ਨਹੀਂ ਹੈ ਕਿਉਂਕਿ ਹੁਣ ਤੱਕ ਖੇਡੇ ਗਏ ਦਿਨ-ਰਾਤ ਦੇ ਤਿੰਨ ਟੈਸਟ ਮੈਚਾਂ ਵਿੱਚ ਸਥਿਤੀਆਂ ਵੱਖੋ-ਵੱਖਰੀਆਂ ਸਨ। ਭਾਰਤ ਨੇ ਭਲਕੇ ਸ਼ਨਿੱਚਰਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਦਿਨ-ਰਾਤ ਦਾ ਟੈਸਟ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਬੰਗਲਾਦੇਸ਼ ਖ਼ਿਲਾਫ਼ ਈਡਨ ਗਾਰਡਨਜ਼ ਦੀ ਪਿੱਚ 'ਤੇ, ਆਸਟਰੇਲੀਆ ਖ਼ਿਲਾਫ਼ ਐਡੀਲੇਡ ਓਵਲ ਦੀ ਪਿੱਚ ਅਤੇ ਇੰਗਲੈਂਡ ਖ਼ਿਲਾਫ਼ ਮੋਟੋਰਾ ਦੀ ਪਿੱਚ 'ਤੇ ਗੁਲਾਬੀ ਗੇਂਦ ਨਾਲ ਖੇਡ ਚੁੱਕੀ ਹੈ। ਬੁਮਰਾਹ ਨੇ ਕਿਹਾ ਕਿ ਅਜੇ ਵੀ ਭਾਰਤੀ ਟੀਮ ਗੁਲਾਬੀ ਗੇਂਦ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਨੇ ਮੈਚ ਤੋਂ ਪਹਿਲਾਂ ਵਰਚੁਅਲ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ''ਪੇਸ਼ੇਵਰ ਕ੍ਰਿਕਟਰ ਵਜੋਂ ਸਾਨੂੰ ਹਾਲਾਤ ਮੁਤਾਬਕ ਤੇਜ਼ੀ ਨਾਲ ਢਲਣਾ ਹੋਵੇਗਾ। ਗੁਲਾਬੀ ਗੇਂਦ ਫੀਲਡਿੰਗ ਵਿੱਚ ਵੱਖਰੇ ਤੌਰ 'ਤੇ ਨਜ਼ਰ ਆਉਂਦੀ ਹੈ। ਟੈਸਟ ਮੈਚ ਦੌਰਾਨ ਗੇਂਦ ਸਵੇਰ ਸਮੇਂ ਵੱਧ ਸਵਿੰਗ ਹੁੰਦੀ ਹੈ।'' -ਪੀਟੀਆਈ



Most Read

2024-09-20 10:04:05