Sport >> The Tribune


ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਕਬੱਡੀ ਕੱਪ


Link [2022-03-12 16:20:52]



ਪੱਤਰ ਪ੍ਰੇਰਕ

ਆਦਮਪੁਰ ਦੋਆਬਾ, 9 ਮਾਰਚ

ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਕਬੱਡੀ ਕੱਪ ਅੱਜ ਸਮਾਪਤ ਹੋ ਗਿਆ। ਇਹ ਕਬੱਡੀ ਕੱਪ ਗੁਰਦੁਆਰਾ ਸ਼ਹੀਦ ਗੰਜ ਪ੍ਰਬੰਧਕ ਕਮੇਟੀ ਤੇ ਪਿੰਡ ਖੋਜਕੀਪੁਰ ਨੰਗਲ ਸਲਾਲਾ ਵੱਲੋਂ ਕਰਵਾਇਆ ਗਿਆ। ਕਬੱਡੀ ਕੱਪ ਵਿੱਚ 7 ਨਾਮਵਰ ਕਬੱਡੀ ਕਲੱਬ ਦੀਆਂ ਟੀਮਾਂ ਨੇ ਸ਼ਿਰਕਤ ਕਰ ਆਪਣੇ ਜੌਹਰ ਦਿਖਾਏ। ਕਬੱਡੀ ਕੱਪ ਦੀ ਜੇਤੂ ਟੀਮ ਲਈ ਡੇਢ ਲੱਖ ਰੁਪਏ ਦੇ ਇਨਾਮ ਦੀ ਸੇਵਾ ਗੋਨਾ ਸਲਾਲਾ (ਕੈਨੇਡਾ) ਤੇ ਉਪ ਜੇਤੂ ਟੀਮ ਲਈ 1 ਲੱਖ ਦੀ ਸੇਵਾ ਪਰਮਜੀਤ ਸਿੰਘ ਢਿੱਲੋਂ ਦੇ ਪਰਿਵਾਰ ਨੇ ਕੀਤੀ।

ਕੱਪ ਦੇ ਫਾਈਨਲ ਮੁਕਾਬਲੇ ਵਿੱਚ ਦੋਆਬਾ ਵਾਰੀਅਰਜ਼ ਸੁਰਖਪੁਰ ਨੇ ਰੌਇਲ ਕਿੰਗ ਯੂ.ਐਸ.ਏ. ਨੂੰ ਹਰਾ ਕੇ ਕਬੱਡੀ ਕੱਪ ਤੇ ਨਕਦ ਰਾਸ਼ੀ 'ਤੇ ਕਬਜ਼ਾ ਕੀਤਾ। ਇਸ ਮੌਕੇ ਵੈਸਟ ਰੇਡਰ ਤੇ ਵੈਸਟ ਜਾਫੀ ਨੂੰ ਪ੍ਰਬੰਧਕ ਕਮੇਟੀ ਨੇ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ। ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਦੋਆਬਾ ਵਾਰੀਅਰਜ਼ ਸੁਰਖਪੁਰ ਤੇ ਉਪ ਜੇਤੂ ਟੀਮ ਨੂੰ ਰੌਇਲ ਕਿੰਗ ਯੂਐਸਏ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਨੇ ਆਈਆਂ ਹੋਈਆਂ ਟੀਮਾਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਨਦੀਪ ਸਿੰਘ ਢਿੱਲੋਂ, ਬਿੰਦਰ ਸਲਾਲਾ, ਰਜਿੰਦਰ ਸਿੰਘ ਮੰਗੀ ਸਲਾਲਾ, ਬਲਰਾਜ ਸਿੰਘ ਬਾਜਾ ਸਾਬਕਾ ਕਬੱਡੀ ਖਿਡਾਰੀ, ਹਰਪ੍ਰੀਤ ਸਿੰਘ ਹੁੰਦਲ, ਸਰਬਜੀਤ ਸਿੰਘ, ਰਜਿੰਦਰ ਸਿੰਘ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।



Most Read

2024-09-20 09:36:24