Sport >> The Tribune


ਨਹਿਰੂ ਯੂਨੀਵਰਸਿਟੀ ਹਾਕੀ ਕੱਪ ਸ਼ੁਰੂ


Link [2022-03-12 16:20:52]



ਨਵੀਂ ਦਿੱਲੀ: ਨਹਿਰੂ ਯੂਨੀਵਰਸਿਟੀ ਹਾਕੀ ਕੱਪ 2022 ਦਾ ਅਗਾਜ਼ ਅੱਜ ਮਹਾਰਾਸ਼ਟਰ ਦੇ ਪਿੰਪਰੀ ਪੂਨਾ ਵਿੱਚ ਹੋਇਆ। ਇੰਟਰ ਜ਼ੋਨਲ ਮੁਕਾਬਲੇ ਦੌਰਾਨ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਵੀਬੀਐੱਸਪੀ ਯੂਨੀਵਰਸਿਟੀ ਜੌਨਪੁਰ ਦਰਮਿਆਨ ਮੈਚ ਇੱਕ ਪਾਸੜ ਰਿਹਾ।ਵੀਬੀਐੱਸਪੀ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 6-0 ਨਾਲ ਹਰਾਇਆ। ਨਹਿਰੂ ਹਾਕੀ ਦੇ ਸਕੱਤਰ ਜਨਰਲ ਕੁੱਕੂ ਵਾਲੀਆ ਨੇ ਦੱਸਿਆ ਕਿ ਬੰਗਲੌਰ ਸਿਟੀ ਯੂਨੀਵਰਸਿਟੀ, ਬੰਗਲੂਰੂ ਨੇ ਕਰੂਕਸ਼ੇਤਰ ਯੂਨੀਵਰਸਿਟੀ ਨੂੰ 6-1 ਨਾਲ ਮਾਤ ਦਿੱਤੀ। ਕੁੱਕੂ ਵਾਲੀਆ ਨੇ ਦੱਸਿਆ ਕਿ ਭਲਕੇ ਚੇਨਈ ਤੇ ਪੂਨੇ ਯੂਨੀਵਰਸਿਟੀ ਦਰਮਿਆਨ 1 ਵਜੇ ਮੈਚ ਖੇਡਿਆ ਜਾਵੇਗਾ ਜਦੋਂ ਕਿ ਵਰਾਨਸੀ ਤੇ ਮੁੰਬਈ ਯੂਨੀਵਰਸਿਟੀ ਦਰਮਿਆਨ 4 ਵਜੇ ਮੈਚ ਇਸੇ ਸਟੇਡੀਅਮ ਵਿੱਚ ਹੀ ਖੇਡੇ ਜਾਣਗੇ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਇਸ ਟਰੂਨਾਮੈਂਟ ਦਾ ਫਾਈਨਲ ਖੇਡਿਆ ਜਾਵੇਗਾ। ਇਹ ਟਰੂਨਾਮੈਂਟ ਜਵਾਹਰ ਲਾਲ ਨਹਿਰੂ ਹਾਕੀ ਟਰੂਨਾਮੈਂਟ ਸੁਸਾਇਟੀ ਨਵੀਂ ਦਿੱਲੀ, ਹਾਕੀ ਇੰਡੀਆ ਤੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ ਮਦਦ ਨਾਲ ਕਰਵਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ



Most Read

2024-09-20 09:51:45