Economy >> The Tribune


ਭਾਰਤ ਅਤੇ ਕੈਨੇਡਾ ਵੀਰਵਾਰ ਨੂੰ ਮੁਕਤ ਵਪਾਰ ਸਮਝੌਤੇ 'ਤੇ ਕਰਨਗੇ ਗੱਲਬਾਤ


Link [2022-03-12 16:20:50]



ਨਵੀਂ ਦਿੱਲੀ, 9 ਮਾਰਚ

ਭਾਰਤ ਅਤੇ ਕੈਨੇਡਾ ਵੀਰਵਾਰ ਨੂੰ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ ਅਤੇ ਮੁਕਤ ਵਪਾਰ ਸਮਝੌਤੇ 'ਤੇ ਚਰਚਾ ਕਰਨਗੇ। ਇਹ ਜਾਣਕਾਰੀ ਦਿੰਦਿਆਂ ਵਣਜ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਵਪਾਰ ਅਤੇ ਨਿਵੇਸ਼ 'ਤੇ ਪੰਜਵੀਂ ਭਾਰਤ-ਕੈਨੇਡਾ ਮੰਤਰੀ ਪੱਧਰ ਦੀ ਗੱਲਬਾਤ ਲਈ 10-13 ਮਾਰਚ ਤੱਕ ਭਾਰਤ ਦਾ ਦੌਰਾ ਕਰਨਗੇ। ਮੀਟਿੰਗ ਦੀ ਸਹਿ-ਪ੍ਰਧਾਨਗੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਕਰਨਗੇ। ਮੀਟਿੰਗ ਦੌਰਾਨ ਦੁਵੱਲੇ ਸਬੰਧਾਂ ਅਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਦੁਵੱਲੇ ਵਪਾਰ ਅਤੇ ਨਿਵੇਸ਼ ਮੁੱਦਿਆਂ 'ਤੇ ਚਰਚਾ ਦੇ ਨਾਲ-ਨਾਲ ਭਾਰਤ-ਕੈਨੇਡਾ ਵਿਚਾਲੇੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ 'ਤੇ ਵੀ ਗੱਲਬਾਤ ਕੀਤੀ ਜਾਵੇਗੀ। -ਏਜੰਸੀ



Most Read

2024-09-20 02:54:41