Breaking News >> News >> The Tribune


ਲੱਦਾਖ: ਭਾਰਤ ਵੱਲੋਂ ਟਕਰਾਅ ਵਾਲੀਆਂ ਥਾਵਾਂ ਤੋਂ ਫੌਜਾਂ ਹਟਾਉਣ ਉਤੇ ਜ਼ੋਰ


Link [2022-03-12 16:20:49]



ਨਵੀਂ ਦਿੱਲੀ, 11 ਮਾਰਚ

ਭਾਰਤ ਅਤੇ ਚੀਨ ਵੱਲੋਂ ਪੂਰਬੀ ਲੱਦਾਖ 'ਚ ਟਕਰਾਅ ਦੇ ਕੁਝ ਸਥਾਨਾਂ 'ਤੇ 22 ਮਹੀਨੇ ਲੰਮੇ ਗਤੀਰੋਧ ਦੇ ਹੱਲ ਲਈ ਅੱਜ 15ਵੇਂ ਗੇੜ ਦੀ ਉੱਚ ਪੱਧਰੀ ਸੈਨਿਕ ਗੱਲਬਾਤ ਕੀਤੀ ਗਈ ਹੈ। ਇਸ ਮਸਲੇ ਬਾਰੇ ਦੋ ਮਹੀਨੇ ਪਹਿਲਾਂ ਹੋਈ 14ਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹੀ ਸੀ। ਸੂਤਰਾਂ ਮੁਤਾਬਕ ਕੋਰ ਕਮਾਂਡਰ ਪੱਧਰ ਦੀ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਚੁਸ਼ੂਲ-ਮੋਲਡੋ ਬਾਰਡਰ ਪੁਆਇੰਟ 'ਤੇ ਸਵੇਰੇ 10 ਸ਼ੁਰੂ ਹੋਈ ਸੀ। ਪਤਾ ਲੱਗਿਆ ਹੈ ਕਿ ਭਾਰਤ ਵੱਲੋਂ ਦੇਪਸਾਂਗ ਬਲਜ ਅਤੇ ਡੈਮਚੌਕ ਮੁੱਦਿਆਂ ਦੇ ਹੱਲ ਸਣੇ ਟਕਰਾਅ ਵਾਲੀਆਂ ਬਾਕੀ ਥਾਵਾਂ ਤੋਂ ਜਲਦੀ ਤੋਂ ਜਲਦੀ ਸੈਨਾ ਹਟਾਏ ਜਾਣ 'ਤੇ ਜ਼ੋਰ ਦਿੱਤਾ ਗਿਆ ਹੈ। ਗੱਲਬਾਤ ਦੌਰਾਨ ਮੁੱਖ ਤੌਰ 'ਤੇ ਜ਼ੋਰ ਹੌਟ ਸਪਰਿੰਗਜ਼ (ਪੈਟਰੋਲਿੰਗ ਪੁਆਇੰਟ 15) ਇਲਾਕਿਆਂ ਵਿੱਚੋਂ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਨੂੰ ਪੂਰੀ ਕਰਨ 'ਤੇ ਦਿੱਤਾ ਗਿਆ ਹੈ। ਗੱਲਬਾਤ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਅਧਾਰਿਤ 14ਵੀਂ ਕੋਰ ਦੇ ਨਵ-ਨਿਯੁਕਤ ਕਮਾਂਡਰ ਲੈਫਟੀਨੈਂਟ ਜਨਰਲ ਅਨਿੰਦਯਾ ਸੇਨਗੁਪਤਾ ਵੱਲੋਂ ਕੀਤੀ ਗਈ ਹੈ। ਭਾਰਤ ਅਤੇ ਚੀਨ ਵਿਚਾਲੇ 14ਵੇਂ ਗੇੜ ਦੀ ਗੱਲਬਾਤ ਲੰਘੀ 12 ਜਨਵਰੀ ਨੂੰ ਹੋਈ ਸੀ, ਜਿਸ ਦੌਰਾਨ ਟਕਰਾਅ ਵਾਲੇ ਬਾਕੀ ਸਥਾਨਾਂ 'ਤੇ ਗਤੀਰੋਧ ਹੱਲ ਕਰਨ ਲਈ ਕੋਈ ਨਤੀਜਾ ਨਹੀਂ ਨਿਕਲਿਆ ਸੀ। ਆਖਰੀ ਖਬਰਾਂ ਮਿਲਣ ਤੱਕ ਗੱਲਬਾਤ ਜਾਰੀ ਸੀ। -ਪੀਟੀਆਈ



Most Read

2024-09-22 01:01:01