Breaking News >> News >> The Tribune


ਫੌਜੀ ਹੈਲੀਕਾਪਟਰ ਹਾਦਸਾਗ੍ਰਸਤ, ਸਹਿ-ਪਾਇਲਟ ਮੇਜਰ ਹਲਾਕ


Link [2022-03-12 16:20:49]



ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ਵਿੱਚ ਬਿਮਾਰ ਫੌਜੀ ਨੂੰ ਲੈਣ ਗਿਆ ਥਲ ਸੈਨਾ ਦਾ ਚੀਤਾ ਹੈਲੀਕਾਪਟਰ ਕੰਟਰੋਲ ਰੇਖਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਹੈਲੀਕਾਪਟਰ ਦਾ ਸਹਿ-ਪਾਇਲਟ ਹਲਾਕ ਤੇ ਪਾਇਲਟ ਜ਼ਖ਼ਮੀ ਹੋ ਗਿਆ। ਮਾਰੇ ਗਏ ਸਹਿ-ਪਾਇਲਟ ਦੀ ਪਛਾਣ ਮੇਜਰ ਸੰਕਲਪ ਯਾਦਵ (29) ਵਜੋਂ ਹੋਈ ਹੈ। ਜ਼ਖ਼ਮੀ ਪਾਇਲਟ ਲੈਫਟੀਨੈਂਟ ਕਰਨਲ ਰੈਂਕ ਦਾ ਅਧਿਕਾਰੀ ਦੱਸਿਆ ਜਾਂਦਾ ਹੈ, ਜਿਸ ਦੀ ਹਾਲਤ ਸਥਿਰ ਹੈ। ਹਾਦਸੇ ਮਗਰੋਂ ਦੋਵਾਂ ਜ਼ਖ਼ਮੀਆਂ ਨੂੰ ਊਧਮਪੁਰ ਦੇ ਕਮਾਂਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਸਹਿ-ਪਾਇਲਟ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ ਗਿਆ। ਹਾਦਸਾ ਸਵੇਰੇ 11:30 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹੈਲੀਕਾਪਟਰ ਉੱਤਰਨ ਹੀ ਲੱਗਾ ਸੀ ਕਿ ਮੌਸਮੀ ਹਾਲਾਤ ਕਰਕੇ ਆਪਣੇ ਰਾਹ ਤੋਂ ਥਿੜਕ ਗਿਆ। ਹਾਦਸਾ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਗੁਰੇਜ਼ ਸੈਕਟਰ 'ਚ ਗੁੱਜਰਾਂ ਨਾਲੇ ਨੇੜੇ ਵਾਪਰਿਆ। ਫੌਜ ਦੇ ਤਰਜਮਾਨ ਨੇ ਕਿਹਾ ਕਿ ਮੇਜਰ ਯਾਦਵ ਨੂੰ ਸਾਲ 2015 ਵਿੱਚ ਥਲ ਸੈਨਾ 'ਚ ਕਮਿਸ਼ਨ ਮਿਲਿਆ ਸੀ ਤੇ ਉਹ ਪਿੱਛੋਂ ਜੈਪੁਰ ਰਾਜਸਥਾਨ ਨਾਲ ਸਬੰਧਤ ਸੀ।



Most Read

2024-09-22 10:50:11