Sport >> The Tribune


ਏਸ਼ੀਆ ਜੂਨੀਅਰ ਮੁੱਕੇਬਾਜ਼ੀ: ਨਿਵੇਦਿਤਾ ਤੇ ਤਮੰਨਾ ਫਾਈਨਲ ਵਿੱਚ; ਰੇਣੂ ਨੇ ਜੱਤਿਆ ਕਾਂਸਾ


Link [2022-03-09 20:16:16]



ਨਵੀਂ ਦਿੱਲੀ, 9 ਮਾਰਚ

ਭਾਰਤੀ ਮਹਿਲਾ ਮੁੱਕੇਬਾਜ਼ ਨਿਵੇਦਿਤਾ ਕਾਰਕੀ(48) ਅਤੇ ਤਮੰਨਾ(50) ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਜੌਰਡਨ ਦੇ ਅੰਮਾਨ ਵਿੱਚ ਚਲ ਰਹੀ ਏਸ਼ਿਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਬੁੱਧਵਾਰ ਨੂੰ ਫਾਈਨਲ ਵਿੱਚ ਪੁੱਜ ਗਈਆਂ। ਰੇਣੂ(52) ਨੂੰ ਸੈਮੀਫਾਈਨਲ ਵਿੱਚ ਹਾਰ ਕਾਰਨ ਕਾਂਸੇ ਨਾਲ ਸੰਤੋਸ਼ ਕਰਨਾ ਪਿਆ। ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਸਭਨਾਂ 12 ਭਾਰ ਵਰਗਾਂ ਵਿੱਚ ਤਗਮੇ ਪੱਕੇ ਕਰ ਲਏ ਹਨ ਜਦੋਂ ਕਿ ਪੁਰਸ਼ਾਂ ਨੇ ਛੇ ਤਗਮੇ ਪੱਕੇ ਕਰ ਲਏ ਹਨ। ਇਸ ਨਾਲ ਯੁਵਾ ਵਰਗ ਵਿੱਚ ਮੁਲਕ ਦੇ ਤਗਮਿਆਂ ਦੀ ਗਿਣਤੀ 18 ਹੋ ਗਈ ਹੈ। ਭਾਰਤ ਦੀਆਂ 8 ਮਹਿਲਾ ਮੁੱਕੇਬਾਜ਼ ਫਾਈਨਲ ਵਿੱਚ ਥਾਂ ਬਣਾਉਣ ਲਈ ਅੱਜ ਰਾਤ ਰਿੰਗ ਵਿੱਚ ਉਤਰਨਗੀਆਂ। -ਏਜੰਸੀ



Most Read

2024-09-20 09:52:24