ਨਵੀਂ ਦਿੱਲੀ, 9 ਮਾਰਚ
ਭਾਰਤ ਅਤੇ ਕੈਨੇਡਾ ਵੀਰਵਾਰ ਨੂੰ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਅਤੇ ਮੁਕਤ ਵਪਾਰ ਸਮਝੌਤੇ 'ਤੇ ਚਰਚਾ ਕਰਨਗੇ। ਇਹ ਜਾਣਕਾਰੀ ਦਿੰਦਿਆਂ ਵਣਜ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਵਪਾਰ ਅਤੇ ਨਿਵੇਸ਼ 'ਤੇ ਪੰਜਵੀਂ ਭਾਰਤ-ਕੈਨੇਡਾ ਮੰਤਰੀ ਪੱਧਰ ਦੀ ਗੱਲਬਾਤ ਲਈ 10-13 ਮਾਰਚ ਤੱਕ ਭਾਰਤ ਦਾ ਦੌਰਾ ਕਰਨਗੇ। ਮੀਟਿੰਗ ਦੀ ਸਹਿ-ਪ੍ਰਧਾਨਗੀ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਕਰਨਗੇ। ਮੀਟਿੰਗ ਦੌਰਾਨ ਦੁਵੱਲੇ ਸਬੰਧਾਂ ਅਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਦੁਵੱਲੇ ਵਪਾਰ ਅਤੇ ਨਿਵੇਸ਼ ਮੁੱਦਿਆਂ 'ਤੇ ਚਰਚਾ ਦੇ ਨਾਲ-ਨਾਲ ਭਾਰਤ-ਕੈਨੇਡਾ ਵਿਚਾਲੇੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ 'ਤੇ ਵੀ ਗੱਲਬਾਤ ਕੀਤੀ ਜਾਵੇਗੀ। -ਏਜੰਸੀ
2024-09-20 09:45:21