Sport >> The Tribune


ਤਲਵਾਰਬਾਜ਼ੀ: ਫ਼ਤਹਿਗੜ੍ਹ ਸਾਹਿਬ ਦੀਆਂ ਕੁੜੀਆਂ ਤੇ ਪਟਿਆਲਾ ਦੇ ਮੁੰਡੇ ਜੇਤੂ


Link [2022-03-09 20:16:16]



ਖੇਤਰੀ ਪ੍ਰਤੀਨਿਧ

ਐੱਸ.ਏ.ਐੱਸ. ਨਗਰ, 6 ਮਾਰਚ

ਮੁਹਾਲੀ ਫੈਂਸਿੰਗ ਐਸੋਸੀਏਸ਼ਨ ਵਲੋਂ ਪੰਜਾਬ ਫੈਂਸਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੈਕਟਰ 78 ਵਿਖੇ ਪੰਜਾਬ ਰਾਜ ਸੀਨੀਅਰ ਅਤੇ ਅੰਡਰ-23 ਲੜਕੇ ਤੇ ਲੜਕੀਆਂ ਦੀ ਤਿੰਨ ਰੋਜ਼ਾ ਫੈਂਸਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ 450 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਚੈਂਪੀਅਨਸ਼ਿਪ ਦਾ ਉਦਘਾਟਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ ਤੇ ਸਕੂਲ ਪ੍ਰਿੰਸੀਪਲ ਉਰਵਸੀ ਕੱਟੜ ਨੇ ਕੀਤਾ।

ਇੱਪੀ ਵਰਗ ਦੇ ਖੇਡ ਮੁਕਾਬਲਿਆਂ ਵਿਚ ਅੰਡਰ 23 ਵਿਚ ਲੜਕੀਆਂ ਦੇ ਵਰਗ ਵਿੱਚ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਗੁਰਦਾਸਪੁਰ ਤੇ ਤਰਨਤਾਰਨ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਲੜਕੀਆਂ ਦੀ ਸ਼੍ਰੇਣੀ ਵਿਚ ਪਟਿਆਲਾ ਨੇ ਪਹਿਲਾ, ਫ਼ਤਿਹਗੜ੍ਹ ਸਾਹਿਬ ਨੇ ਦੂਜਾ ਅਤੇ ਗੁਰਦਾਸਪੁਰ ਤੇ ਤਰਨਤਾਰਨ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ-23 ਲੜਕਿਆਂ ਦੀ ਇੱਪੀ ਸ਼੍ਰੇਣੀ ਵਿਚ ਪਟਿਆਲਾ ਨੇ ਪਹਿਲਾ, ਫ਼ਤਿਹਗੜ੍ਹ ਸਾਹਿਬ ਨੇ ਦੂਜਾ ਅਤੇ ਗੁਰਦਾਸਪੁਰ ਤੇ ਮਾਨਸਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਜਿੱਤਿਆ। ਸੀਨੀਅਰ ਲੜਕੀਆਂ ਦੀ ਸ਼੍ਰੇਣੀ ਵਿਚ ਗੁਰਦਾਸਪੁਰ ਨੇ ਪਹਿਲਾ ਪਟਿਆਲਾ ਨੇ ਦੂਜਾ ਫ਼ਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਫੌਇਲ ਖੇਡ ਵਰਗ ਸੀਨੀਅਰ ਵਿਚ ਲੜਕਿਆਂ ਵਿਚ ਪਟਿਆਲਾ ਨੇ ਪਹਿਲਾ, ਫ਼ਤਿਹਗੜ੍ਹ ਸਾਹਿਬ ਨੇ ਦੂਜਾ ਗੁਰਦਾਸਪੁਰ ਤੇ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਤੀਜੀ ਥਾਂ ਹਾਸਲ ਕੀਤੀ। ਇਸੇ ਵਰਗ ਵਿੱਚ ਲੜਕੀਆਂ ਵਿਚ ਫ਼ਤਹਿਗੜ੍ਹ ਸਾਹਿਬ ਨੇ ਪਹਿਲਾ, ਪਟਿਆਲਾ ਨੇ ਦੂਜਾ ਅੰਮ੍ਰਿਤਸਰ ਤੇ ਗੁਰਦਾਸਪੁਰ ਨੇ ਸਾਂਝੇ ਤੌਰ 'ਤੇ ਤੀਜੀ ਥਾਂ ਮੱਲੀ। ਅੰਡਰ -23 ਵਰਗ ਵਿਚ ਫੌਇਲ ਸ਼੍ਰੇਣੀ ਵਿਚ ਲੜਕਿਆਂ ਵਿਚ ਫ਼ਤਿਹਗੜ੍ਹ ਸਾਹਿਬ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ, ਅੰਡਰ-23 ਫੌਇਲ ਵਰਗ ਲੜਕੀਆਂ ਵਿਚ ਪਟਿਆਲਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਦੇ ਸਮਾਮਤੀ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।



Most Read

2024-09-20 10:06:14