Sport >> The Tribune


ਅਸ਼ਵਿਨ ਨੇ ਕਪਿਲ ਦਾ ਰਿਕਾਰਡ ਤੋੜਿਆ


Link [2022-03-09 12:53:57]



ਮੁਹਾਲੀ, 6 ਮਾਰਚ

ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਭਾਰਤ ਲਈ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ 5 ਵਿਕਟਾਂ ਹਾਸਲ ਕਰਦਿਆਂ ਕਪਿਲ ਦੇਵ ਵੱਲੋਂ ਲਈਆਂ 434 ਵਿਕਟਾਂ ਦਾ ਰਿਕਾਰਡ ਤੋੜਿਆ। ਇਸ ਮੈਚ ਤੋਂ ਪਹਿਲਾਂ ਅਸ਼ਵਿਨ ਦੇ ਨਾਮ 430 ਵਿਕਟਾਂ ਸਨ। ਉਸ ਨੇ ਸ੍ਰੀਲੰਕਾ ਖ਼ਿਲਾਫ਼ ਪਹਿਲੀ ਪਾਰੀ ਵਿੱਚ 2 ਅਤੇ ਦੂਜੀ ਪਾਰੀ ਵਿੱਚ 3 ਵਿਕਟਾਂ ਹਾਸਲ ਕੀਤੀਆਂ। ਕਪਿਲ ਦੇਵ ਨੇ 131 ਟੈਸਟ ਮੈਚਾਂ ਵਿੱਚ 434 ਵਿਕਟਾਂ ਦੀ ਉਪਲੱਬਧੀ ਹਾਸਲ ਕੀਤੀ ਸੀ ਜਦਕਿ ਅਸ਼ਵਿਨ ਨੇ ਆਪਣੇ 85ਵੇਂ ਟੈਸਟ ਮੈਚ ਵਿੱਚ ਭਾਰਤ ਦਾ ਦੂਜਾ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ। ਭਾਰਤੀ ਗੇਂਦਬਾਜ਼ਾਂ ਵਿੱਚੋਂ ਸਭ ਤੋਂ ਵੱਧ 619 ਵਿਕਟਾਂ ਸਾਬਕਾ ਫਿਰਕੀ ਗੇਂਦਬਾਜ਼ ਅਨਿਲ ਕੁੰਬਲੇ ਦੇ ਨਾਮ ਹਨ। ਅਸ਼ਵਿਨ ਟੈਸਟ ਮੈਚਾਂ ਵਿੱਚ 400 ਤੋਂ ਵੱਧ ਵਿਕਟਾਂ ਲੈਣ ਵਾਲਾ ਚੌਥਾ ਗੇਂਦਬਾਜ਼ ਹੈ। ਉਸ ਨੇ ਰਿਚਰਡ ਹੈਡਲੀ (431) ਤੇ ਰੰਗਨਾ ਹੇਰਾਥ (433) ਨੂੰ ਪਿੱਛੇ ਛੱਡ ਦਿੱਤਾ ਹੈ। -ਪੀਟੀਆਈ



Most Read

2024-09-20 10:11:26